ਖੇਤੀ

ਗਿਆਨ-ਵਿਗਿਆਨ ਦੀ ਸਾਂਝ ਵਧਾਓ ਅਤੇ ਖੇਤੀ ਵਿਭਿੰਨਤਾ ਲਿਆਓ : ਡਾ. ਬਲਵੀਰ ਸਿੰਘ

ਰੌਣੀ/ਪਟਿਆਲਾ 16 ਮਾਰਚ 2023: ਸਾਉਣੀ ਦੀਆਂ ਫਸਲਾਂ ਲਈ ਪੀ.ਏ.ਯੂ. ਦੇ ਖੇਤਰੀ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਰੌਣੀ (ਪਟਿਆਲਾ) ਵਿਖੇ ਕਿਸਾਨ ਮੇਲਾ ਲਗਾਇਆ ਗਿਆ । ਇਸ ਮੇਲੇ ਦਾ ਉਦਘਾਟਨ ਕੈਬਨਿਟ ਮੰਤਰੀ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਮਾਣਯੋਗ ਡਾ. ਬਲਵੀਰ ਸਿੰਘ ਨੇ ਕੀਤਾ ਜਦਕਿ ਮੇਲੇ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ।

ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਡਾ. ਬਲਵੀਰ ਸਿੰਘ ਨੇ ਕਿਸਾਨਾਂ ਨੂੰ ਕੁਦਰਤੀ ਵਿਗਿਆਨੀ ਦੱਸਦਿਆਂ ਕਿਹਾ ਕਿ ਕਿਸਾਨ ਖੇਤੀ ਪ੍ਰਧਾਨ ਸੂਬੇ ਦੀ ਰੀਡ ਦੀ ਹੱਡੀ ਹਨ। ਉਨ੍ਹਾਂ ਨੇ ਕਿਸਾਨ ਹਿਤੈਸ਼ੀ ਨੀਤੀਆਂ ਦੁਆਰਾ ਰਾਜ ਵਿੱਚ ਗੱਭੀਰ ਖੇਤੀ ਸੱਕਟ ਨੂੰ ਘੱਟ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜੋ ਖੇਤੀਬਾੜੀ ਆਮਦਨ ਵਿੱਚ ਵਾਧਾ ਕਰਨ ਅਤੇ ਸਰੋਤਾਂ ਦੀ ਸੱਭਾਲ ਲਈ ਸਥਿਰ ਖੇਤੀਬਾੜੀ ਨੂੰ ਉਤਸ਼ਾਹਿਤ ਕਰ ਸਕੇ ।

ਉਨ੍ਹਾਂ ਨੇ ਕਿਹਾ ਕਿ ਖੇਤੀ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਪੰਜਾਬ ਸਰਕਾਰ ਨੇ ਖੇਤੀਬਾੜੀ ਬਜ਼ਟ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੀ ਭੋਜਨ ਸੁਰੱਖਿਆ ਨੂੰ ਮਜ਼ਬੂਤ ਬਨਾਉਣ ਵੱਲ ਪੂਰਾ ਯੋਗਦਾਨ ਪਾ ਰਹੇ ਹਨ ਪਰ ਹੁਣ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਵੱਲ ਤਵੱਜੋਂ ਦੇਣੀ ਵੀ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸਤੋਂ ਇਲਾਵਾ ਉਨ੍ਹਾਂ ਨੇ ਵਿਗਿਆਨਕ ਖੇਤੀ ਅਪਨਾਉਣ ਅਤੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਫਸਲਾਂ ਦੇ ਨਾਲ-ਨਾਲ ਫਲਾਂ ਅਤੇ ਫੁੱਲਾਂ ਦੀ ਖੇਤੀ ਕਰਨ ਲਈ ਵੀ ਉਤਸ਼ਾਹਿਤ ਕੀਤਾ।

ਯੂਨੀਵਰਸਿਟੀਆਂ ਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ

ਡਾ. ਬਲਵੀਰ ਸਿੰਘ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਨੇ ਖੇਤੀ ਨੂੰ ਲੈ ਕੇ ਕਈ ਨਵੇਂ ਉਪਰਾਲੇ ਕੀਤੇ ਹਨ ਅਤੇ ਇਨ੍ਹਾਂ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀਆਂ ਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀ ਸਿਹਤ ਵੱਲ ਵੀ ਤਵੱਜੋਂ ਦੇਣ ਲਈ ਪ੍ਰੇਰਿਆ ਅਤੇ ਕਿਹਾ ਕਿ ਘਰੇਲੂ ਬਗੀਚੀ ਜ਼ਰੂਰ ਲਗਾਓ ਬਲਕਿ ਉਨ੍ਹਾਂ ਨੇ ਸਕੂਲਾਂ ਵਿੱਚ ਯੂਨੀਵਰਸਿਟੀ ਦਾ ਘਰ ਬਗੀਚੀ ਮਾਡਲ ਅਪਨਾਉਣ ਨੂੰ ਪ੍ਰੇਰਿਤ ਕੀਤਾ।ਉਨ੍ਹਾਂ ਨੇ ਖੇਤੀ ਸੰਬੰਧਿਤ ਜਾਣਕਾਰੀ ਵਿਗਿਆਨੀਆਂ ਤੋਂ ਕਿਸਾਨਾਂ ਤੱਕ ਪਹੁੰਚਦੀ ਕਰਨ ਲਈ ਮੀਡੀਆ ਦੇ ਰੋਲ ਨੂੰ ਅਹਿਮੀਅਤ ਦਿੱਤੀ। ਉਨ੍ਹਾਂ ਨੇ ਅਜਕਲ ਚੱਲ ਰਹੇ ਮੋਟੇ ਅਨਾਜ ਨੂੰ ਅਪਨਾਉਣ ਦੇ ਰੁਝਾਨ ਬਾਰੇ ਵੀ ਜ਼ਿਕਰ ਕੀਤਾ।

ਵਾਈਸ ਚਾਂਸਲਰ ਡਾ. ਸਤਿਬੀਰ ਸਿੱਘ ਗੋਸਲ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਵਿਗਿਆਨ ਦੇ ਮੇਲੇ ਹਨ ਜਿਨ੍ਹਾਂ ਵਿੱਚ ਵਿਗਿਆਨੀਆਂ ਅਤੇ ਕਿਸਾਨਾਂ ਵਿੱਚ ਗਿਆਨ ਅਤੇ ਵਿਗਿਆਨ ਦਾ ਅਦਾਨ ਪ੍ਰਦਾਨ ਹੁੰਦਾ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਕਿਸਾਨ ਮੇਲਿਆਂ ਦਾ ਉਦੇਸ਼ ‘ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਨੂੰ ਪੂਰਨ ਤੌਰ ਤੇ ਅਪਨਾਉਣ ਦਾ ਯਤਨ ਕਰਨ ਲਈ ਵੀ ਅਪੀਲ ਕੀਤੀ। ਇਸ ਦਾ ਮੱਤਵ ਖੇਤੀ ਨੂੰ ਘੱਟ ਖਰਚੀਲੀ ਤੇ ਵਾਤਾਵਰਨ ਪੱਖੀ ਬਣਾਉਣ ਦੀ ਪਹਿਲਕਦਮੀ ਕਰਨਾ ਹੈ।

ਡਾ. ਗੋਸਲ ਨੇ ਯੂਨੀਵਰਸਿਟੀ ਪ੍ਰਤੀ ਕਿਸਾਨਾਂ ਦੇ ਵਿਸ਼ਵਾਸ ਦੀ ਵੀ ਗੱਲ ਕੀਤੀ ਅਤੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ‘ਤੇ ਲਗਾਤਾਰ ਭਰੋਸਾ ਕਰਨ ਲਈ ਕਿਸਾਨਾਂ ਦਾ ਧੱਨਵਾਦ ਵੀ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਲਗਾਤਾਰ ਆਪਣੇ ਸੁਝਾਅ ਯੂਨੀਵਰਸਿਟੀ ਨਾਲ ਸਾਂਝੇ ਕਰਨ ਲਈ ਕਿਹਾ ਤਾਂ ਕਿ ਖੋਜ ਵਿਧੀਆਂ ਨੂੰ ਨਵੀਂ ਸੇਧ ਦਿੱਤੀ ਜਾ ਸਕੇ। ਉਨ੍ਹਾਂ ਨੇ ਸਰਕਾਰ –ਕਿਸਾਨ ਮਿਲਣੀ ਨੂੰ ਇੱਕ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਹਿਲੀ ਵਾਰ ਸੂਬੇ ਵਿੱਚ ਖੇਤੀ ਨੀਤੀ ਤਿਆਰ ਹੋਣ ਜਾ ਰਹੀ ਹੈ , ਜਿਸ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਯੂਨੀਵਰਸਿਟੀ ਦੇ ਸਾਰੇ ਮੇਲਿਆਂ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਡਾ. ਗੋਸਲ ਨੇ ਯੂਨੀਵਰਸਿਟੀ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕੀਤਾ ।ਉਨਾਂ ਅੱਗੇ ਦੱਸਿਆ ਕਿ ਕਿਸਾਨਾਂ ਦੀ ਸਹੂਲਿਅਤ ਲਈ ਪਟਿਆਲਾ ਵਿਖੇ ਬਾਰਾਂਦਰੀ ਸਥਿਤ ਫਾਰਮ ਸਲਾਹਕਾਰ ਕੇਂਦਰ ਨੂੰ ਮੁੜ ਸਥਾਪਿਤ ਕਰ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਆਪਣੀ ਹਰ ਮੁਸ਼ਕਿਲ ਦਾ ਹੱਲ ਸੁਲਝਾ ਸਕਣ। ਸੂਬੇ ਵਿੱਚ ਝੋਨੇ ਕਾਰਨ ਘਟ ਰਹੇ ਪਾਣੀ ਦੇ ਪੱਧਰ ਵੱਲ ਧਿਆਨ ਦਿਵਾਉਂਦੇ ਹੋਏ ਡਾ. ਗੋਸਲ ਨੇ ਹਾਜ਼ਰ ਕਿਸਾਨਾਂ ਨੂੰ ਕਪਾਹ ਅਤੇ ਗੱਨੇ ਵੱਲ ਜਾਣ ਲਈ ਕਿਹਾ ਜੋ ਦੋ ਦਹਾਕੇ ਪਹਿਲਾਂ ਮਾਲਵਾ ਖੇਤਰ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਮੁੱਖ ਖੁਰਾਕੀ ਫ਼ਸਲਾਂ ਸਨ।

ਜਲਦੀ ਪੱਕਣ ਅਤੇ ਵੱਧ ਝਾੜ ਦੇਣ ਵਾਲੀ ਪੀਆਰ 126 ਅਪਣਾਉਣ ਦੀ ਸਲਾਹ

ਡਾ. ਗੋਸਲ ਨੇ ਇਸ ਸਾਲ ਕਣਕ ਦੇ ਵਧੀਆ ਝਾੜ ਦੀ ਕਾਮਨਾ ਕੀਤੀ ਪਰ ਨਾਲ ਹੀ ਆਉਣ ਵਾਲੇ 2-3 ਦਿਨ ਮੌਸਮ ਦੇ ਖਰਾਬ ਰਹਿਣ ਦਾ ਜ਼ਿਕਰ ਕਰਦਿਆਂ ਚੌਕੰਨੇ ਹੋਣ ਲਈ ਵੀ ਸਲਾਹ ਦਿੱਤੀ। ਡਾ. ਗੋਸਲ ਨੇ ਆਉਣ ਵਾਲੇ ਸਾਉਣੀ ਦੇ ਸੀਜ਼ਨ ਵਿੱਚ ਪੂਸਾ 44 ਕਿਸਮ ਲਾਉਣ ਦੀ ਥਾਂ ਜਲਦੀ ਪੱਕਣ ਅਤੇ ਵੱਧ ਝਾੜ ਦੇਣ ਵਾਲੀ ਪੀਆਰ 126 ਅਪਨਾਉਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਏਯੂ ਦੇ ਡਿਜ਼ੀਟਲ ਅਖਬਾਰ ‘ਖੇਤੀ ਸੰਦੇਸ਼’ ਨਾਲ ਜੁੜਣ ਲਈ ਪ੍ਰੇਰਿਤ ਕੀਤਾ।

ਉਨਾਂ ਅੱਗੇ ਦੱਸਿਆ ਕਿ ਕਿਸਾਨਾਂ ਦੀ ਸਹੂਲਿਅਤ ਲਈ ਪਟਿਆਲਾ ਵਿਖੇ ਬਾਰਾਂਦਰੀ ਸਥਿਤ ਫਾਰਮ ਸਲਾਹਕਾਰ ਕੇਂਦਰ ਨੂੰ ਮੁੜ ਸਥਾਪਿਤ ਕਰ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਆਪਣੀ ਹਰ ਮੁਸ਼ਕਿਲ ਦਾ ਹੱਲ ਸੁਲਝਾ ਸਕਣ। ਸੂਬੇ ਵਿੱਚ ਝੋਨੇ ਕਾਰਨ ਘਟ ਰਹੇ ਪਾਣੀ ਦੇ ਪੱਧਰ ਵੱਲ ਧਿਆਨ ਦਿਵਾਉਂਦੇ ਹੋਏ ਡਾ. ਗੋਸਲ ਨੇ ਹਾਜ਼ਰ ਕਿਸਾਨਾਂ ਨੂੰ ਕਪਾਹ ਅਤੇ ਗੱਨੇ ਵੱਲ ਜਾਣ ਲਈ ਕਿਹਾ ਜੋ ਦੋ ਦਹਾਕੇ ਪਹਿਲਾਂ ਮਾਲਵਾ ਖੇਤਰ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਮੁੱਖ ਖੁਰਾਕੀ ਫ਼ਸਲਾਂ ਸਨ।ਡਾ. ਗੋਸਲ ਨੇ ਇਸ ਸਾਲ ਕਣਕ ਦੇ ਵਧੀਆ ਝਾੜ ਦੀ ਕਾਮਨਾ ਕੀਤੀ ਪਰ ਨਾਲ ਹੀ ਆਉਣ ਵਾਲੇ 2-3 ਦਿਨ ਮੌਸਮ ਦੇ ਖਰਾਬ ਰਹਿਣ ਦਾ ਜ਼ਿਕਰ ਕਰਦਿਆਂ ਚੌਕੰਨੇ ਹੋਣ ਲਈ ਵੀ ਸਲਾਹ ਦਿੱਤੀ।  ਡਾ. ਗੋਸਲ ਨੇ ਆਉਣ ਵਾਲੇ ਸਾਉਣੀ ਦੇ ਸੀਜ਼ਨ ਵਿੱਚ ਪੂਸਾ 44 ਕਿਸਮ ਲਾਉਣ ਦੀ ਥਾਂ ਜਲਦੀ ਪੱਕਣ ਅਤੇ ਵੱਧ ਝਾੜ ਦੇਣ ਵਾਲੀ ਪੀਆਰ 126 ਅਪਨਾਉਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਏਯੂ ਦੇ ਡਿਜ਼ੀਟਲ ਅਖਬਾਰ ‘ਖੇਤੀ ਸੰਦੇਸ਼’ ਨਾਲ ਜੁੜਣ ਲਈ ਪ੍ਰੇਰਿਤ ਕੀਤਾ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੱਘ ਢੱਟ ਨੇ ਸਾਉਣੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਜ਼ਿਕਰ ਕਰਦਿਆਂ ਕਿਹਾ ਕਿ ਤਕਰੀਬਨ 60 ਵਰੇ੍ਹ ਪਹਿਲਾਂ ਪੰਜਾਬ ਨੇ ਖੇਤੀ ਨਾਲ ਸੂਬੇ ਨੂੰ ਖੁਸ਼ਹਾਲ ਬਣਾਇਆ ਅਤੇ ਆਮਦਨ ਦੇ ਸਾਧਨ ਵੀ ਸੁਰਜੀਤ ਕੀਤੇ ।ਡਾ ਢੱਟ ਨੇ ਪੱਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਦਾ ਜ਼ਿਕਰ ਕੀਤਾ ਅਤੇ ਵਿਦੇਸ਼ਾ ਵਿੱਚ ਵੀ ਪੀਏਯੂ ਦੀਆਂ ਕਿਸਮਾਂ ਦੇ ਪ੍ਰਚਲਿਤ ਹੋਣ ਦੀ ਗੱਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹੁਣ ਤਕ 900 ਤੋਂ ਵੱਧ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਦਿੱਤੀਆਂ ਹਨ।

ਪਿਛਲੇ ਛੇ ਮਹੀਨਿਆਂ ਦੀਆਂ ਕਿਸਮਾਂ ਵਿਚ ਪੀ ਐਮ ਐਚ 14 ਹਾਈਬ੍ਰਿਡ ਦਾ ਜਥਿਕਰ ਉਨ੍ਹਾਂ ਕੀਤਾ। ਉਨ੍ਹਾਂ ਸ਼ੂਥੂਗਰ ਰੋਗੀਆਂ ਲਈ ਕਣਕ ਦੀ ਕਿਸਮ, ਮੱਕੀ ਅਤੇ ਚਰੀ ਦੀਆਂ ਨਵੀਂਆਂ ਕਿਸਮਾਂ ਦਾ ਵੀ ਜ਼ਿਕਰ ਕੀਤਾ ਅਤੇ ਖੇਤੀ ਵਿਭਿੱਨਤਾ ਲਈ ਫਲਾਂ ਵਿਚ ਸੇਬ ਦੀਆਂ ਦੋ ਕਿਸਮਾਂ ਡੋਰਸੈਟ ਗੋਲਡਨ ਅਤੇ ਅੱਨਾ ਬਾਰੇ ਦੱਸਿਆ। ਨਾਲ ਹੀ ਮਾਲਟੇ ਅਤੇ ਡਰੈਗਨ ਫਰੂਟ ਦੀਆਂ ਕਿਸਮਾਂ ਬਾਰੇ ਸਿਫਾਰਿਸ਼ਾਂ ਵੀ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ। ਡਾ ਢੱਟ ਨੇ ਆਲੂਆਂ ਦੀਆਂ ਕਿਸਮਾਂ ਪੱਜਾਬ ਪੋਟੈਟੋ 101 ਅਤੇ ਪੱਜਾਬ ਪੋਟੈਟੋ 102 ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੇ ਗੁਣਾਂ ਬਾਰੇ ਦੱਸਿਆ।

ਪੱਜਾਬ ਤਰਵੱਗਾ ਦਾ ਜ਼ਿਕਰ ਵੀ ਕੀਤਾ ਗਿਆ ਜੋ ਤਰ ਅਤੇ ਵੱਗਾ ਦਾ ਸੁਮੇਲ ਹੈ ਅਤੇ ਸਲਾਦ ਦੀ ਵਰਤੋਂ ਲਈ ਹੈ। ਬੈਂਗਣਾਂ ਵਿਚ ਮਾੜੇ ਪਾਣੀਆਂ ਵਿਚ ਕਾਸ਼ਤ ਲਈ ਪੱਜਾਬ ਹਿੱਮਤ, ਧਨੀਏ ਦੀ ਪੱਜ ਛੇ ਕਟਾਈਆਂ ਵਾਲੀ ਕਿਸਮ ਪੱਜਾਬ ਖੁਸ਼ਬੂ ਅਤੇ ਗੁਆਰਾ ਦੀ ਨਵੀਂ ਕਿਸਮ ਪੀ ਬੀ ਜੀ 16 ਤੋਂ ਬਿਨਾਂ ਭਿੱਡੀ ਦੀ ਜਾਮਨੀ ਰੱਗ ਵਾਲੀ ਕਿਸਮ ਪੱਜਾਬ ਲਾਲਿਮਾ , ਫੁੱਲਾਂ ਵਿਚ ਬਾਹਰ ਰੁੱਤ ਦੀ ਗੁਲਦਾਉਦੀ ਦੀਆਂ ਬਾਹਰ ਰੁੱਤ ਦੀਆਂ ਦੋ ਕਿਸਮਾਂ ਪੱਜਾਬ ਬਹਾਰ ਗੁਲਦਾਊਦੀ 1 ਅਤੇ 2, ਜੱਗਲਾਤ ਵਿਚ ਸਫੈਦੇ ਦੀ ਕਿਸਮ, ਡੇਕ ਦੀਆਂ ਕਿਸਮਾਂ ਪੱਜਾਬ ਡੇਕ 1 ਅਤੇ ਪੱਜਾਬ ਡੇਕ 2 ਦੀ ਸਿਫਾਰਿਸ਼ ਵੀ ਕੀਤੀ ਗਈ। ਨਾਲ ਹੀ ਡਾ. ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ।

ਯੂਨੀਵਰਸਿਟੀ ਦੀਆਂ ਨਵੀਆਂ ਖੋਜ ਤਕਨੀਕਾਂ

ਸਾਇਲੇਜ ਦੀਆਂ ਖਰਾਬ ਗੱਢਾਂ ਤੋਂ ਗੱਡੋਇਆਂ ਦੀ ਖਾਦ ਬਣਾਉਣ ਬਾਰੇ ਦੱਸਦਿਆਂ ਡਾ ਢੱਟ ਨੇ ਗੱਨੇ ਦੀ ਮੈਲ ਅਤੇ ਰੂੜੀ ਦੇ ਮਿਸ਼ਰਨ ਨਾਲ ਬੂਟਿਆਂ ਲਈ ਖਾਦ ਤਿਆਰ ਕਰਨ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ। ਅੱਤਰ ਫ਼ਸਲਾਂ ਵਿੱਚ ਪਿਆਜ਼ ਦੀ ਬਿਜਾਈ ਯੋਗ ਕਿਸਮ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਪੌਦ ਸੁਰੱਖਿਆ ਤਕਨੀਕਾਂ ਵਿਚ ਬਾਸਮਤੀ ਦੇ ਗੜੂਏਂ ਦੀ ਰੋਕਥਾਮ ਅਤੇ ਸ਼ਹਿਦ ਤੋਂ ਵਾਈਨ ਬਣਾਉਣ ਦਾ ਤਰੀਕਾ ਸਾਂਝਾ ਕੀਤਾ ਗਿਆ। ਆਲੂ ਤੋਂ ਵੋਦਕਾ ਬਣਾਉਣ ਦਾ ਤਰੀਕਾ ਵੀ ਯੂਨੀਵਰਸਿਟੀ ਵਲੋਂ ਕਿਸਾਨਾਂ ਨਾਲ ਸਾਂਝਾ ਕੀਤਾ ਗਿਆ। ਖੁੱਬ ਦੀ ਗੁਣਵੱਤਾ ਵਧਾਉਣ ਲਈ ਯੂਨੀਵਰਸਿਟੀ ਦੀਆਂ ਨਵੀਆਂ ਖੋਜ ਤਕਨੀਕਾਂ ਵੀ ਨਿਰਦੇਸ਼ਕ ਖੋਜ ਨੇ ਕਿਸਾਨਾਂ ਨੂੰ ਦੱਸੀਆਂ।

ਡਾ. ਹਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਨੇ ਪੰਜਾਬ ਸਰਕਾਰ ਦੀਆਂ ਖੇਤੀ ਸੰਬੰਧੀ ਸਕੀਮਾਂ ਬਾਰੇ ਚਾਣਨਾ ਪਾਇਆ ਅਤੇ ਉਨ੍ਹਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਦਾ ਭਰੋਸਾ ਦਵਾਇਆ।ਉਹਨਾਂ ਨੇ ਖੇਤੀ ਵਿਭਿੰਨਤਾ ਦੇ ਨਾਲ-ਨਾਲ ਪ੍ਰੋਸੈਸਿੰਗ ਨੂੰ ਵੀ ਅਜੋਕੇ ਸਮੇਂ ਦੀ ਸਭ ਤੋਂ ਅਹਿਮ ਲੋੜ ਦੱਸਦਿਆਂ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਤੇ ਅਮਲ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬਾਸਮਤੀ ਹੇਠ ਰਕਬਾ ਵਧਾਉਣ ਤੇ ਜ਼ੋਰ ਦਿੱਤਾ ਅਤੇ ਪਰਾਲੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਮਿਲਣ ਵਾਲੀ ਸਬਸਿਡੀ ਬਾਰੇ ਵੀ ਜਾਣੂੰ ਕਰਵਾਇਆ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੱਘ ਬੁੱਟਰ ਨੇ ਕਿਸਾਨ ਮੇਲੇ ਤੇ ਆਏ ਹੋਏ ਸਾਰੇ ਲੋਕਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰ ਸਾਲ ਪੰਜਾਬ ਦੇ ਵੱਖ-ਵੱਖ ਜ਼ਿਲਿਆ ਵਿੱਚ ਹਾੜੀ-ਸਾਉਣੀ ਦੇ ਮੇਲੇ ਆਯੋਜਿਤ ਕਰਦੀ ਹੈ।ਇਨ੍ਹਾਂ ਮੇਲਿਆਂ ਦਾ ਉਦੇਸ਼ ਖੇਤੀ ਲਾਗਤਾਂ ਨੂੰ ਘੱਟ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਮੁਨਾਫ਼ੇਯੋਗ ਬਣਾਇਆ ਜਾ ਸਕੇ।

ਉਨ੍ਹਾਂ ਨੇ ਪੰਜਾਬ ਵਿੱਚ ਦਿਨੋ-ਦਿਨ ਘੱਟ ਰਹੇ ਪਾਣੀ ਦੇ ਪੱਧਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਸੰਜਮ ਨਾਲ ਪਾਣੀ ਵਰਤਣ ਦੀ ਅਪੀਲ ਕੀਤੀ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਵੱਲ ਤਵਜੋਂ ਦੇਣ ਲਈ ਕਿਹਾ।ਉਨ੍ਹਾਂ ਨੇ ਕਿਸਾਨਾਂ ਨੂੰ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਰਾਬਤਾ ਕਾਇਮ ਕਰਨ ਤੇ ਵੀ ਜ਼ੋਰ ਦਿੱਤਾ ਅਤੇ ਇੰਨਕੁਬੇਸ਼ਨ ਸੈਂਟਰ ਦਾ ਫਾਇਦਾ ਉਠਾਉਣ ਲਈ ਪ੍ਰੇਰਿਆ।ਕਿਸਾਨਾਂ ਨੂੰ ਪੰਜਾਬ ਨੂੰ ਰੰਗਲਾ ਬਣਾਉਣ ਅਤੇ ਰੇਗਿਸਤਾਨ ਨਾ ਬਣਾਉਣ ਦੀ ਵੀ ਅਪੀਲ ਕੀਤੀ।

ਅਪਰ ਨਿਰਦੇਸ਼ਕ ਸੱਚਾਰ ਡਾ. ਤੇਜਿੱਦਰ ਸਿੱਘ ਰਿਆੜ ਨੇ ਸਮਾਗਮ ਦਾ ਸੰਚਾਲਨ ਕਰਦਿਆ ਪੀਏਯੂ ਵਿਖੇ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਿਖਲਾਈਆਂ ਲੈਣ ਲਈ ਪ੍ਰੇਰਿਆ।
ਇਸ ਮੌਕੇ ਡਾ. ਸਾਕਸ਼ੀ ਸਿਨਹਾ, ਐਸ ਡੀ ਐਮ, ਪਟਿਆਲਾ, ਅਗਾਂਹਵਧੂ ਕਿਸਾਨ ਅਤੇ ਪੀ.ਏ.ਯੂ. ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ । ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦੇ ਅਤੇ ਖੋਜ ਪ੍ਰਦਰਸ਼ਨੀਆਂ ਦਾ ਪ੍ਰੀਖਣ ਵੀ ਕੀਤਾ।

Scroll to Top