17 ਦਸੰਬਰ 2025: ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਸ਼ਹਿਰ ਵਿੱਚ ਸੰਗਠਿਤ ਅਤੇ ਅਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਘੱਟੋ-ਘੱਟ ਰੋਜ਼ਾਨਾ ਅਤੇ ਮਹੀਨਾਵਾਰ ਤਨਖਾਹਾਂ ਵਿੱਚ ਵਾਧਾ ਕੀਤਾ ਹੈ।
ਦੱਸ ਦੇਈਏ ਕਿ ਪ੍ਰਸ਼ਾਸਨ ਦੇ ਕਿਰਤ ਕਮਿਸ਼ਨਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਹੈ ਕਿ ਵਧੀਆਂ ਤਨਖਾਹਾਂ ਸੰਬੰਧੀ ਇਹ ਆਦੇਸ਼ 1 ਅਕਤੂਬਰ, 2025 ਤੋਂ 31 ਮਾਰਚ, 2025 ਤੱਕ ਦੀ ਛਿਮਾਹੀ ਮਿਆਦ ਲਈ ਲਾਗੂ ਕੀਤੇ ਗਏ ਹਨ। ਤਨਖਾਹਾਂ ਵਿੱਚ ਵਾਧੇ ਦਾ ਇਹ ਫੈਸਲਾ ਘੱਟੋ-ਘੱਟ ਉਜਰਤ ਐਕਟ 1947 ਦੇ ਤਹਿਤ ਲਿਆ ਗਿਆ ਹੈ।
ਉਦਯੋਗਿਕ ਕਾਮਿਆਂ ਲਈ ਇਹ ਤਨਖਾਹ ਵਾਧਾ ਚੰਡੀਗੜ੍ਹ (chandigarh) ਕੇਂਦਰੀ ਛਿਮਾਹੀ ਜੀਵਨ ਲਾਗਤ ਸੂਚਕਾਂਕ ਦੇ ਆਧਾਰ ‘ਤੇ ਕੀਤਾ ਗਿਆ ਹੈ। ਕਿਰਤ ਕਮਿਸ਼ਨਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਆਪਣੇ ਕਰਮਚਾਰੀ ਨੂੰ ਰਿਹਾਇਸ਼ ਪ੍ਰਦਾਨ ਕਰਨ ਵਾਲਾ ਮਾਲਕ ਆਪਣੇ ਕਰਮਚਾਰੀ ਦੀ ਤਨਖਾਹ ਤੋਂ ਪ੍ਰਤੀ ਦਿਨ 50 ਰੁਪਏ ਵਸੂਲ ਸਕਦਾ ਹੈ।
Read More: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਰਿਆਣਾ ਦੇ ਵੋਟਰਾਂ ਲਈ ਛੁੱਟੀ ਦਾ ਐਲਾਨ




