ਕੇਰਲ ‘ਚ ਨਿਪਾਹ ਵਾਇਰਸ ਦੇ ਮਾਮਲਿਆਂ ‘ਚ ਵਾਧਾ, ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ

Nipah virus

ਚੰਡੀਗੜ੍ਹ, 16 ਸਤੰਬਰ 2023: ਕੇਰਲ ਦੇ ਕੋਝੀਕੋਡ ‘ਚ ਨਿਪਾਹ ਵਾਇਰਸ (Nipah virus) ਦਾ ਛੇਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ 24 ਸਤੰਬਰ ਤੱਕ ਸਾਰੇ ਸਕੂਲ, ਕਾਲਜ ਅਤੇ ਟਿਊਸ਼ਨ ਸੈਂਟਰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਨਿਪਾਹ ਵਾਇਰਸ ਨਾਲ ਸੰਕਰਮਿਤ ਲੋਕਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਗਿਣਤੀ 1008 ਹੋ ਗਈ ਹੈ।

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਇਨ੍ਹਾਂ ਵਿੱਚੋਂ 327 ਸਿਹਤ ਕਰਮਚਾਰੀ ਹਨ। ਕੋਝੀਕੋਡ ਜ਼ਿਲ੍ਹੇ ਤੋਂ ਬਾਹਰ 29 ਜਣੇ ਸੰਕਰਮਿਤ ਦੇ ਸੰਪਰਕ ਵਿੱਚ ਆਏ ਹਨ। ਸੰਪਰਕ ਟਰੇਸਿੰਗ ਨੇ ਮਲੱਪਪੁਰਮ ਤੋਂ 22, ਵਾਇਨਾਡ ਤੋਂ 1 ਅਤੇ ਕੰਨੂਰ-ਤ੍ਰਿਸ਼ੂਰ ਜ਼ਿਲ੍ਹਿਆਂ ਤੋਂ 3-3 ਜਣਿਆਂ ਦੀ ਪਛਾਣ ਕੀਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਹ ਅੰਕੜਾ ਹੋਰ ਵਧ ਸਕਦਾ ਹੈ। ਕੋਝੀਕੋਡ ਵਿੱਚ ਨਿਪਾਹ ਵਾਇਰਸ (Nipah virus) ਕਾਰਨ ਪਹਿਲੀ ਮੌਤ 30 ਅਗਸਤ ਅਤੇ ਦੂਜੀ 11 ਸਤੰਬਰ ਨੂੰ ਹੋਈ ਸੀ। ਬਾਕੀਆਂ ਸਾਰਿਆਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਦੂਜੇ ਪਾਸੇ ਕੇਰਲ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਕੋਝੀਕੋਡ ਵਿੱਚ ਇੱਕ ਵਿਅਕਤੀ (39) ਨਿਪਾਹ ਵਾਇਰਸ ਨਾਲ ਸੰਕਰਮਿਤ ਹੋਇਆ ਹੈ। ਇਸ ਦੇ ਨਾਲ ਕੋਝੀਕੋਡ ਵਿੱਚ ਨਿਪਾਹ ਵਾਇਰਸ ਦੇ ਚਾਰ ਸਰਗਰਮ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 9 ਸਾਲ ਦੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਆਈਸੀਯੂ ਵਿੱਚ ਦਾਖ਼ਲ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।