July 7, 2024 5:42 pm
iNCOVACC

iNCOVACC: ਗਣਤੰਤਰ ਦਿਵਸ ਦੇ ਮੌਕੇ ਪਹਿਲੀ ਇੰਟਰਨੇਸਲ ਕੋਵਿਡ-19 ਇਨਕੋਵੈਕ ਵੈਕਸੀਨ ਲਾਂਚ

ਚੰਡੀਗੜ੍ਹ, 26 ਜਨਵਰੀ 2023: ਗਣਤੰਤਰ ਦਿਵਸ ਦੇ ਮੌਕੇ ਇਨਕੋਵੈਕ (iNCOVACC) ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਇੰਟਰਨੇਸਲ ਕੋਵਿਡ -19 ਵੈਕਸੀਨ ਲਾਂਚ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਇਸ ਵੈਕਸੀਨ ਨੂੰ ਲਾਂਚ ਕੀਤਾ ਹੈ । ਇਹ ਸਵਦੇਸ਼ੀ ਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਦੁਆਰਾ ਬਣਾਇਆ ਗਿਆ ਹੈ।

ਸ਼ਨੀਵਾਰ ਨੂੰ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਕ੍ਰਿਸ਼ਨਾ ਏਲਾ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਇਸ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਭਾਰਤ ਬਾਇਓਟੈਕ ਨੇ ਐਲਾਨ ਕੀਤਾ ਸੀ ਕਿ ਉਹ ਸਰਕਾਰ ਨੂੰ 325 ਰੁਪਏ ਪ੍ਰਤੀ ਸ਼ਾਟ ਅਤੇ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਨੂੰ 800 ਰੁਪਏ ਪ੍ਰਤੀ ਸ਼ਾਟ ਦੇ ਹਿਸਾਬ ਨਾਲ ਵੈਕਸੀਨ ਵੇਚੇਗਾ।

ਇਸ ਵੈਕਸੀਨ ਨੂੰ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ | ਇਨਕੋਵੈਕ ਵੈਕਸੀਨ ਭਾਰਤ ਬਾਇਓਟੈਕ ਦੁਆਰਾ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ (WUSM) ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ। ਭਾਰਤ ਬਾਇਓਟੈਕ ਨੇ ਕੋਰੋਨਾ ਦਾ ਪਹਿਲਾ ਸਵਦੇਸ਼ੀ ਕੋਵੈਕਸੀਨ ਵੀ ਤਿਆਰ ਕੀਤਾ ਸੀ। ਭਾਰਤ ਬਾਇਓਟੈਕ ਨੇ ਇਸ ਨੱਕ ਦੇ ਟੀਕੇ ਦਾ ਨਾਮ ਇਨਕੋਵੈਕ (iNCOVACC) ਰੱਖਿਆ ਹੈ। ਪਹਿਲਾਂ ਇਸਦਾ ਨਾਮ BBV154 ਸੀ। ਇਹ ਟੀਕਾ ਨੱਕ ਰਾਹੀਂ ਸਰੀਰ ਤੱਕ ਪਹੁੰਚਾਇਆ ਜਾਂਦਾ ਹੈ। ਇਹ ਟੀਕਾ ਸਰੀਰ ਵਿੱਚ ਦਾਖਲ ਹੁੰਦੇ ਹੀ ਕੋਰੋਨਾ ਦੇ ਸੰਕਰਮਣ ਅਤੇ ਸੰਚਾਰਨ ਨੂੰ ਰੋਕ ਦਿੰਦਾ ਹੈ।

ਇਸ ਤੋਂ ਪਹਿਲਾਂ 6 ਸਤੰਬਰ ਨੂੰ ਡੀਜੀਸੀਆਈ ਨੇ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਵਿੱਚ ਐਮਰਜੈਂਸੀ ਵਰਤੋਂ ਲਈ ਆਪਣੀ ਅੰਦਰੂਨੀ ਕੋਵਿਡ-19 ਵੈਕਸੀਨ ਇਨਕੋਵੈਕ ਨੂੰ ਮਨਜ਼ੂਰੀ ਦਿੱਤੀ ਸੀ। ਭਾਰਤ ਬਾਇਓਟੈੱਕ ਨੇ ਡੀਜੀਸੀਆਈ ਤੋਂ ਇੰਟਰਨਾਸਲ ਹੇਟਰੋਲੋਗਸ ਬੂਸਟਰ ਲਈ ਮਾਰਕੀਟ ਅਧਿਕਾਰ ਲਈ ਵੀ ਅਰਜ਼ੀ ਦਿੱਤੀ ਸੀ। ਸਿਹਤ ਮੰਤਰਾਲੇ ਮੁਤਾਬਕ ਇਹ ਵੈਕਸੀਨ ਬੂਸਟਰ ਵਜੋਂ ਦਿੱਤੀ ਜਾਵੇਗੀ । ਹਰ ਵਿਅਕਤੀ ਨੂੰ ਇਸ ਦੀਆਂ ਚਾਰ ਬੂੰਦਾਂ ਦਿੱਤੀਆਂ ਜਾਣਗੀਆਂ।