Income tax return: ਵਿੱਤੀ ਸਾਲ 2023-24 ‘ਚ ਦੇਸ਼ ਦੀਆਂ ਔਰਤਾਂ ਸਭ ਤੋਂ ਅੱਗੇ, ਪਹਿਲਾ ਸਥਾਨ ਕੀਤਾ ਹਾਸਲ

28 ਨਵੰਬਰ 2024: ਵਿੱਤੀ ਸਾਲ 2023-24 ਵਿੱਚ ਇਨਕਮ ਟੈਕਸ ਰਿਟਰਨ (Income tax return) ਭਰਨ ਵਿੱਚ ਦੇਸ਼ ਦੀਆਂ ਔਰਤਾਂ (ladies) ਸਭ ਤੋਂ ਅੱਗੇ ਹਨ। ਦਰਅਸਲ ਮਹਾਰਾਸ਼ਟਰ(Maharashtra) ਦੀਆਂ ਔਰਤਾਂ ਨੇ ਇਸ ਮਾਮਲੇ ‘ਚ ਦੇਸ਼ ‘ਚ ਪਹਿਲਾ ਸਥਾਨ ਹਾਸਲ (first position) ਕੀਤਾ ਹੈ, ਜਦਕਿ ਗੁਜਰਾਤ (Gujarat) ਦੂਜੇ ਅਤੇ ਰਾਜਸਥਾਨ ਛੇਵੇਂ ਸਥਾਨ ‘ਤੇ ਰਿਹਾ ਹੈ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ(Finance Pankaj Chaudhary) ਨੇ ਲੋਕ ਸਭਾ ‘ਚ ਦਿੱਤੀ, ਜਿੱਥੇ ਉਨ੍ਹਾਂ ਨੇ ਇਨਕਮ ਟੈਕਸ ਰਿਟਰਨ ਭਰਨ (Income tax return) ਵਾਲਿਆਂ ਦੇ ਸਬੰਧ ‘ਚ ਪੁੱਛੇ ਸਵਾਲ ਦੇ ਜਵਾਬ ‘ਚ ਇਹ ਅੰਕੜੇ ਪੇਸ਼ ਕੀਤੇ।

 

ਅੰਕੜਿਆਂ ਅਨੁਸਾਰ ਮਹਾਰਾਸ਼ਟਰ ਦੀਆਂ 36.83 ਲੱਖ ਤੋਂ ਵੱਧ ਔਰਤਾਂ ਨੇ ਇਨਕਮ ਟੈਕਸ ਰਿਟਰਨ ਭਰੀ, ਜਦਕਿ ਗੁਜਰਾਤ ਦੀਆਂ 22.50 ਲੱਖ ਔਰਤਾਂ ਨੇ ਅਜਿਹਾ ਕੀਤਾ ਅਤੇ ਦੂਜੇ ਸਥਾਨ ‘ਤੇ ਰਹੀ। ਉੱਤਰ ਪ੍ਰਦੇਸ਼ ਦੀਆਂ 20.43 ਲੱਖ ਔਰਤਾਂ ਨੇ ਰਿਟਰਨ ਭਰੀ ਅਤੇ ਤੀਜੇ ਸਥਾਨ ‘ਤੇ ਰਹੀ। ਤਾਮਿਲਨਾਡੂ ਅਤੇ ਕਰਨਾਟਕ ਦੀਆਂ ਔਰਤਾਂ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਰਹੀਆਂ, ਤਾਮਿਲਨਾਡੂ (tamilnadu) ਦੀਆਂ 15.51 ਲੱਖ ਤੋਂ ਵੱਧ ਔਰਤਾਂ ਅਤੇ ਕਰਨਾਟਕ ਦੀਆਂ 14.30 ਲੱਖ ਔਰਤਾਂ ਨੇ ਆਮਦਨ ਕਰ ਰਿਟਰਨ ਭਰੀ।

 

ਰਾਜਸਥਾਨ ‘ਚ ਇਸ ਵਿੱਤੀ ਸਾਲ ‘ਚ 13.52 ਲੱਖ ਔਰਤਾਂ ਨੇ ਇਨਕਮ ਟੈਕਸ ਰਿਟਰਨ ਭਰੀ ਅਤੇ ਸੂਬਾ ਦੇਸ਼ ‘ਚ ਛੇਵੇਂ ਸਥਾਨ ‘ਤੇ ਰਿਹਾ। ਮੱਧ ਪ੍ਰਦੇਸ਼ ਵਿੱਚ 8.77 ਲੱਖ ਤੋਂ ਵੱਧ ਔਰਤਾਂ ਅਤੇ ਛੱਤੀਸਗੜ੍ਹ ਵਿੱਚ 3.66 ਲੱਖ ਨੇ ਇਨਕਮ ਟੈਕਸ ਰਿਟਰਨ ਭਰੀ, ਜੋ ਕ੍ਰਮਵਾਰ 11ਵੇਂ ਅਤੇ 16ਵੇਂ ਸਥਾਨ ‘ਤੇ ਰਹੀ।

 

ਇਹ ਅੰਕੜੇ ਦਰਸਾਉਂਦੇ ਹਨ ਕਿ ਇਨ੍ਹਾਂ ਰਾਜਾਂ ਵਿੱਚ ਔਰਤਾਂ ਦੇ ਆਮਦਨ ਕਰ ਰਿਟਰਨ ਭਰਨ ਦੇ ਅੰਕੜੇ ਪਿਛਲੇ ਪੰਜ ਸਾਲਾਂ ਤੋਂ ਸਥਿਰ ਰਹੇ ਹਨ, ਜੋ ਕਿ ਮਹਿਲਾ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਵਿੱਤੀ ਯੋਗਦਾਨ ਦਾ ਪ੍ਰਤੀਕ ਹੈ।

Scroll to Top