BBC

ਇਨਕਮ ਟੈਕਸ ਵਲੋਂ BBC ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਛਾਪੇਮਾਰੀ, ਦਫ਼ਤਰ ਕੀਤੇ ਸੀਲ

ਚੰਡੀਗੜ੍ਹ, 14 ਫਰਵਰੀ 2023: ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਦਿੱਲੀ ਦਫਤਰ ‘ਤੇ ਆਮਦਨ ਕਰ ਵਿਭਾਗ (Income Tax Department) ਦੇ ਛਾਪੇ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਬੀਸੀ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਕਰਮਚਾਰੀਆਂ ਦੇ ਫ਼ੋਨ ਜ਼ਬਤ ਕਰ ਲਏ ਗਏ ਹਨ। ਕਰਮਚਾਰੀਆਂ ਨੂੰ ਘਰ ਜਾਣ ਲਈ ਕਿਹਾ ਗਿਆ ਹੈ। ਬੀਬੀਸੀ ਦੇ ਲੰਡਨ ਹੈੱਡਕੁਆਰਟਰ ਨੂੰ ਵੀ ਛਾਪੇਮਾਰੀ ਦੀ ਸੂਚਨਾ ਦਿੱਤੀ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਨਾਲ-ਨਾਲ ਇਨਕਮ ਟੈਕਸ ਵਿਭਾਗ ਨੇ ਮੁੰਬਈ ‘ਚ ਬੀਬੀਸੀ ਦੇ ਦਫਤਰ ‘ਤੇ ਵੀ ਛਾਪੇਮਾਰੀ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਆਮਦਨ ਕਰ ਵਿਭਾਗ ਦੀਆਂ 60-70 ਮੈਂਬਰਾਂ ਵਾਲੀ ਟੀਮ ਬੀਬੀਸੀ (BBC) ਦਫ਼ਤਰ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਦਫਤਰ ਦੇ ਅੰਦਰ ਆਉਣ ਅਤੇ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਬੀਬੀਸੀ ‘ਤੇ ਆਈਟੀ ਦੇ ਛਾਪੇ ਦੀ ਖ਼ਬਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਟਵੀਟ ਕੀਤਾ, “ਪਹਿਲਾਂ ਉਨ੍ਹਾਂ ਨੇ ਬੀਬੀਸੀ ਦੀ ਡਾਕੂਮੈਂਟਰੀ ‘ਤੇ ਪਾਬੰਦੀ ਲਗਾਈ ਅਤੇ ਹੁਣ ਆਮਦਨ ਕਰ ਵਿਭਾਗ ਨੇ ਬੀਬੀਸੀ ‘ਤੇ ਛਾਪਾ ਮਾਰਿਆ ਹੈ।” ਇਹ ਅਣ-ਐਲਾਨੀ ਐਮਰਜੈਂਸੀ ਹੈ।

Scroll to Top