ਚੰਡੀਗੜ੍ਹ, 20 ਦਸੰਬਰ 2024: ਭੋਪਾਲ ਦੇ ਮੇਂਡੋਰੀ ਜੰਗਲ ‘ਚੋਂ ਇਨਕਮ ਟੈਕਸ ਵਿਭਾਗ (Income Tax Department) ਨੂੰ ਵੀਰਵਾਰ ਦੇਰ ਰਾਤ ਇਕ ਕਾਰ ‘ਚੋਂ 52 ਕਿੱਲੋ ਸੋਨਾ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ 10 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 40 ਕਰੋੜ 47 ਲੱਖ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸੋਨਾ ਅਤੇ ਨਕਦੀ ਕਿਸਦੀ ਹੈ।
ਮੱਧ ਪ੍ਰਦੇਸ਼ ‘ਚ ਰੀਅਲ ਅਸਟੇਟ ਕਾਰੋਬਾਰੀਆਂ ‘ਤੇ ਛਾਪੇਮਾਰੀ ਦੌਰਾਨ ਇਨਕਮ ਟੈਕਸ ਵਿਭਾਗ (IT) ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਇਨਕਮ ਟੈਕਸ ਵਿਭਾਗ ਨੇ ਦੋ ਦਿਨਾਂ ‘ਚ ਭੋਪਾਲ ਅਤੇ ਇੰਦੌਰ ‘ਚ 51 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।
ਇਨਕਮ ਟੈਕਸ ਵਿਭਾਗ (Income Tax Department) ਵੱਲੋਂ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਸੋਨਾ ਅਤੇ ਨਕਦੀ ਬਿਲਡਰਾਂ ਅਤੇ ਸਾਬਕਾ ਆਰਟੀਓ ਕਾਂਸਟੇਬਲ ਵਿਚਕਾਰ ਚੱਲ ਰਹੀ ਕਾਰਵਾਈ ਨਾਲ ਜੁੜੀ ਹੋਈ ਹੈ ਜਾ ਨਹੀਂ। ਇਹ ਕਾਰ ਚੇਤਨ ਨਾਂ ਦੇ ਵਿਅਕਤੀ ਦੀ ਦੱਸੀ ਜਾ ਰਹੀ ਹੈ।
ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਸੋਨਾ ਅਤੇ ਨਕਦੀ ਸ਼ਰਮਾ ਅਤੇ ਗੌਰ ਦੀ ਗੈਰ-ਕਾਨੂੰਨੀ ਕਮਾਈ ਦਾ ਹਿੱਸਾ ਹੋ ਸਕਦੀ ਹੈ। ਏਡੀਜੀ ਲੋਕਾਯੁਕਤ ਜੈਦੀਪ ਪ੍ਰਸਾਦ ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਅਜੇ ਜਾਰੀ ਹੈ ਅਤੇ ਹੋਰ ਖੁਲਾਸੇ ਹੋ ਸਕਦੇ ਹਨ।
ਜਿਕਰਯੋਗ ਹੈ ਕਿ ਸੌਰਭ ਸ਼ਰਮਾ ਪਹਿਲਾਂ ਆਰਟੀਓ ‘ਚ ਕਾਂਸਟੇਬਲ ਸਨ। ਉਨ੍ਹਾਂ ਨੇ ਇਕ ਸਾਲ ਪਹਿਲਾਂ ਟਰਾਂਸਪੋਰਟ ਵਿਭਾਗ ਤੋਂ ਸਵੈ-ਇੱਛਤ ਸੇਵਾਮੁਕਤੀ ਲੈ ਲਈ ਸੀ। ਹੁਣ ਉਹ ਰੀਅਲ ਅਸਟੇਟ ਦੇ ਕਾਰੋਬਾਰ ‘ਚ ਹਨ। ਇਸ ਛਾਪੇਮਾਰੀ ‘ਚ ਸ਼ਰਮਾ ਦੇ ਕਈ ਜਾਇਦਾਦਾਂ, ਇੱਕ ਹੋਟਲ ਅਤੇ ਇੱਕ ਸਕੂਲ ‘ਚ ਨਿਵੇਸ਼ ਦਾ ਵੀ ਖੁਲਾਸਾ ਹੋਇਆ ਹੈ।
Read More: Meerut News: ਧਾਰਮਿਕ ਸਮਾਗਮ ਦੌਰਾਨ ਸ਼ਰਧਾਲੂਆਂ ‘ਚ ਮਚੀ ਹਫੜਾ-ਦਫੜੀ, ਕਈਂ ਔਰਤਾਂ ਜ਼ਖਮੀ