Income tax department

ਇਨਕਮ ਟੈਕਸ ਵਿਭਾਗ ਵੱਲੋਂ ਲੁਧਿਆਣਾ ‘ਚ ਟਰਾਂਸਪੋਰਟ ਦੇ ਘਰ ਤੇ ਦਫ਼ਤਰਾਂ ‘ਚ ਛਾਪੇਮਾਰੀ

ਚੰਡੀਗੜ੍ਹ, 24 ਅਪ੍ਰੈਲ 2024: ਇਨਕਮ ਟੈਕਸ ਟੀਮਾਂ (Income tax department) ਨੇ ਲੁਧਿਆਣਾ ਵਿੱਚ ਲੁਧਿਆਣਾ-ਕਲਕੱਤਾ ਰੋਡਵੇਜ਼ ਟਰਾਂਸਪੋਰਟ ਦੇ ਮਾਲਕਾਂ ਜਸਬੀਰ ਸਿੰਘ ਅਤੇ ਚਰਨ ਸਿੰਘ ਲੋਹਾਰਾ ਦੇ ਦਫ਼ਤਰਾਂ ਅਤੇ ਘਰਾਂ ਵਿੱਚ ਛਾਪੇਮਾਰੀ ਕੀਤੀ ਹੈ।ਜਿਕਰਯੋਗ ਹੈ ਕਿ ਚਰਨ ਸਿੰਘ ਲੋਹਾਰਾ ਟਰਾਂਸਪੋਰਟ ਦੇ ਨਾਲ-ਨਾਲ ਰੀਅਲ ਅਸਟੇਟ ਅਤੇ ਸ਼ਰਾਬ ਦਾ ਕਾਰੋਬਾਰੀ ਵੀ ਹਨ।

ਲੋਹਾਰਾ ਜੇਕੇ ਫਾਈਨਾਂਸ ਕੰਪਨੀ ਵੀ ਚਲਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਭਾਗ (Income tax department)  ਨੂੰ ਸੂਚਨਾ ਸੀ ਕਿ ਟੈਕਸ ਵਿੱਚ ਕਥਿਤ ਬੇਨਿਯਮੀਆਂ ਹੋਈਆਂ ਹਨ, ਜਿਸ ਕਾਰਨ ਅੱਜ ਟੀਮਾਂ ਨੇ ਲੋਹਾਰਾ ਦੇ ਸਾਰੇ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ। ਵਿਭਾਗ ਨੇ ਲੋਹਾਰਾ ਦੇ ਟਰਾਂਸਪੋਰਟ ਨਗਰ ਸਥਿਤ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ।

Scroll to Top