ਚੰਡੀਗੜ੍ਹ, 13 ਅਕਤੂਬਰ 2023: ਇਨਕਮ ਟੈਕਸ ਵਿਭਾਗ (Income tax department) ਦੇ ਅਧਿਕਾਰੀਆਂ ਨੇ ਬੈਂਗਲੁਰੂ ਦੇ ਇਕ ਫਲੈਟ ਦੇ ਬੈੱਡ ਦੇ ਹੇਠਾਂ ਤੋਂ 42 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜ ਸੂਬਿਆਂ ਖਾਸ ਕਰਕੇ ਰਾਜਸਥਾਨ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਿਮ ਕਥਿਤ ਤੌਰ ‘ਤੇ ਖਰਚਣ ਲਈ ਬੈਂਗਲੁਰੂ ‘ਚ ਸੋਨੇ ਦੇ ਗਹਿਣੇ ਵੇਚਣ ਵਾਲਿਆਂ ਅਤੇ ਹੋਰ ਸਰੋਤਾਂ ਤੋਂ ਵੱਡੀ ਰਕਮ ਇਕੱਠੀ ਕੀਤੀ ਗਈ ਸੀ। ਆਈਟੀ ਅਧਿਕਾਰੀ ਇਸ ਮਾਮਲੇ ਵਿੱਚ ਮਹਿਲਾ ਕੌਂਸਲਰ ਅਤੇ ਉਸਦੇ ਪਤੀ ਤੋਂ ਪੁੱਛਗਿੱਛ ਕਰ ਰਹੇ ਹਨ।
ਸੂਚਨਾ ਦੇ ਆਧਾਰ ‘ਤੇ ਆਮਦਨ ਕਰ ਵਿਭਾਗ (Income tax department) ਦੇ ਅਧਿਕਾਰੀਆਂ ਨੇ ਵੀਰਵਾਰ ਰਾਤ ਆਰ.ਟੀ.ਨਗਰ ਨੇੜੇ ਆਤਮਾਨੰਦ ਕਾਲੋਨੀ ਸਥਿਤ ਇਕ ਫਲੈਟ ‘ਤੇ ਛਾਪਾ ਮਾਰਿਆ। ਫਲੈਟ ਤੋਂ 42 ਕਰੋੜ ਰੁਪਏ ਬਰਾਮਦ ਹੋਏ ਹਨ।ਸੂਤਰਾਂ ਮੁਤਾਬਕ ਮਹਿਲਾ ਕੌਂਸਲਰ ਦਾ ਪਤੀ ਠੇਕੇਦਾਰ ਹੈ ਅਤੇ ਠੇਕੇਦਾਰਾਂ ਦੀ ਜਥੇਬੰਦੀ ਦਾ ਹਿੱਸਾ ਹੈ ਜਿਸ ਨੇ ਪਿਛਲੀ ਭਾਜਪਾ ਸਰਕਾਰ ’ਤੇ ਪ੍ਰਾਜੈਕਟਾਂ ਵਿੱਚ 40 ਫੀਸਦੀ ਕਮਿਸ਼ਨ ਲੈਣ ਦਾ ਦੋਸ਼ ਲਾਇਆ ਹੈ। ਠੇਕੇਦਾਰ ਨੇ ਕਈ ਸਿਆਸਤਦਾਨਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ ਸਨ।