ਦੇਸ਼, 16 ਸਤੰਬਰ 2025: ਆਮਦਨ ਕਰ ਵਿਭਾਗ ਨੇ ਸੋਮਵਾਰ ਨੂੰ 2025-26 ਲਈ ਆਮਦਨ ਕਰ ਰਿਟਰਨ (ITR) ਭਰਨ ਦੀ ਆਖਰੀ ਤਾਰੀਖ਼ 16 ਸਤੰਬਰ ਤੱਕ ਵਧਾ ਦਿੱਤੀ ਸੀ। ਕੇਂਦਰੀ ਸਿੱਧੇ ਟੈਕਸ ਬੋਰਡ (CBDT) ਨੇ ਦੇਰ ਰਾਤ ਇੱਕ ਸਰਕੂਲਰ ਜਾਰੀ ਕੀਤਾ। ਪਹਿਲਾਂ ਇਹ ਆਖਰੀ ਤਾਰੀਖ਼ 15 ਸਤੰਬਰ ਤੱਕ ਸੀ। ਆਮਦਨ ਕਰ ਵਿਭਾਗ ਨੇ ITR ਭਰਨ ਦੀ ਆਖਰੀ ਤਾਰੀਖ਼ ਇੱਕ ਦਿਨ ਵਧਾ ਕੇ 16 ਸਤੰਬਰ ਕਰ ਦਿੱਤੀ ਹੈ।
ਵਿੱਤੀ ਸਾਲ 2024-2025 ਲਈ ITR ਫਾਰਮ ‘ਚ ਬਦਲਾਅ ਦੇ ਕਾਰਨ ਆਈਟੀਆਰ (ITR) ਫਾਈਲਿੰਗ ਟੂਲਸ ਅਤੇ ਬੈਕ-ਐਂਡ ਸਿਸਟਮ ‘ਚ ਵੀ ਬਦਲਾਅ ਦੀ ਲੋੜ ਸੀ। ਆਮਦਨ ਕਰ ਵਿਭਾਗ ਨੇ ਉਨ੍ਹਾਂ ਅਫਵਾਹਾਂ ਦਾ ਵੀ ਖੰਡਨ ਕੀਤਾ ਹੈ ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਆਖਰੀ ਤਾਰੀਖ਼ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ।
ਇਸ ਸਾਲ ਹੁਣ ਤੱਕ 7.3 ਕਰੋੜ ਲੋਕਾਂ ਨੇ ਆਮਦਨ ਕਰ ਦਾਇਰ ਕੀਤਾ ਹੈ। ਪਿਛਲੇ ਸਾਲ ਨਾਲੋਂ ਦੋ ਲੱਖ ਵੱਧ ਹਨ। 2024-25 ‘ਚ, 7.28 ਕਰੋੜ ਲੋਕਾਂ ਨੇ ITR ਦਾਇਰ ਕੀਤਾ ਸੀ।
ਮਈ ‘ਚ ਟੈਕਸ ਵਿਭਾਗ ਨੇ ITR ਭਰਨ ਦੀ ਮਿਤੀ 31 ਜੁਲਾਈ ਤੋਂ ਵਧਾ ਕੇ 15 ਸਤੰਬਰ ਕਰ ਦਿੱਤੀ ਸੀ। ਤਕਨੀਕੀ ਕਾਰਨਾਂ ਕਰਕੇ ਇਹ ਮਿਤੀ ਵਧਾਈ ਗਈ ਸੀ। ਹੁਣ ਇਸਨੂੰ ਤੀਜੀ ਵਾਰ ਇੱਕ ਦਿਨ ਹੋਰ ਵਧਾ ਦਿੱਤਾ ਗਿਆ ਹੈ।
ਰਿਟਰਨਾਂ ‘ਚ ਗਲਤ ਜਾਣਕਾਰੀ ਦੇਣ ਤੋਂ ਬਚੋ
ਬਹੁਤ ਸਾਰੇ ਟੈਕਸਦਾਤਾ ਐਲਆਈਸੀ, ਮੈਡੀਕਲੇਮ, ਹਾਊਸ ਲੋਨ ਵਿਆਜ ਅਤੇ ਦਾਨ ਵਰਗੀਆਂ ਕਟੌਤੀਆਂ ਬਾਰੇ ਗਲਤ ਜਾਣਕਾਰੀ ਦੇ ਕੇ ਟੈਕਸ ਬਚਾਉਂਦੇ ਹਨ। ਪਰ ਅੱਜ ਦੇ ਸਮੇਂ ਵਿੱਚ, ਆਮਦਨ ਕਰ ਵਿਭਾਗ ਏਆਈ ਰਾਹੀਂ ਰਿਟਰਨਾਂ ਦੇ ਡੇਟਾ ਦਾ ਵਿਸ਼ਲੇਸ਼ਣ ਕਰਦਾ ਹੈ। ਗਲਤ ਜਾਣਕਾਰੀ ਦੇਣ ਨਾਲ ਨੋਟਿਸ ਜਾ ਸਕਦਾ ਹੈ।
Read More: ਆਮਦਨ ਕਰ ਵਿਭਾਗ ਵੱਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ਼ ‘ਚ ਵਾਧਾ