ਚੰਡੀਗੜ੍ਹ , 30 ਦਸੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ (Ayodhya) ਵਿੱਚ ਮਹਾਂਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ਅਯੁੱਧਿਆ ਧਾਮ ਦਾ ਉਦਘਾਟਨ ਕੀਤਾ। ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦਾ ਖੇਤਰਫਲ 6500 ਵਰਗ ਮੀਟਰ ਹੋਵੇਗਾ, ਜੋ ਸਾਲਾਨਾ ਲਗਭਗ 10 ਲੱਖ ਯਾਤਰੀਆਂ ਦੀ ਸੇਵਾ ਲਈ ਲੈਸ ਹੋਵੇਗਾ।
ਇੰਡੀਗੋ ਦੇ ਪਾਇਲਟ ਕੈਪਟਨ ਆਸ਼ੂਤੋਸ਼ ਸ਼ੇਖਰ ਨੇ ਦਿੱਲੀ ਤੋਂ ਅਯੁੱਧਿਆ, ਉੱਤਰ ਪ੍ਰਦੇਸ਼ ਵਿੱਚ ਨਵੇਂ ਬਣੇ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡੇ, ਅਯੁੱਧਿਆ ਧਾਮ ਲਈ ਪਹਿਲੀ ਉਡਾਣ ਦੌਰਾਨ ਯਾਤਰੀਆਂ ਦਾ ਸਵਾਗਤ ਕੀਤਾ।
ਮਹਾਂਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰਮਾਣ ‘ਤੇ ਹੁਣ ਤੱਕ 1463 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਹਵਾਈ ਅੱਡੇ ਦੀ ਉਸਾਰੀ ਦਾ ਕੰਮ ਕਰੀਬ ਦੋ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਸ ਲਈ 821 ਏਕੜ ਜ਼ਮੀਨ ਲਈ ਗਈ ਸੀ। ਪਹਿਲਾਂ ਹਵਾਈ ਅੱਡੇ (Ayodhya) ਨੂੰ ਏ.ਟੀ.ਆਰ.-72 ਜਹਾਜ਼ਾਂ ਦੀ ਉਡਾਣ ਲਈ ਤਿਆਰ ਕਰਨ ਦੀ ਰਣਨੀਤੀ ਸੀ ਪਰ ਬਾਅਦ ਵਿਚ ਇਸ ਨੂੰ ਕੌਮਾਂਤਰੀ ਪੱਧਰ ਦਾ ਹਵਾਈ ਅੱਡਾ ਐਲਾਨ ਦਿੱਤਾ ਗਿਆ। ਹੁਣ ਏਅਰਪੋਰਟ ATR-72 ਅਤੇ ਏਅਰਬੱਸ ਦੀਆਂ ਉਡਾਣਾਂ ਲਈ ਤਿਆਰ ਹੈ। 2250 ਮੀਟਰ ਲੰਬਾ ਅਤੇ 45 ਮੀਟਰ ਚੌੜਾ ਰਨਵੇਅ ਰਮਾਇਣ ਆਧਾਰਿਤ ਪੇਂਟਿੰਗਾਂ ਨਾਲ ਸਜਾਇਆ ਗਿਆ ਟਰਮੀਨਲ ਬਿਲਡਿੰਗ ਦੇ ਨਾਲ ਬਣਾਇਆ ਗਿਆ ਹੈ। ਹੁਣ ਦੂਜੇ ਪੜਾਅ ‘ਤੇ ਕੰਮ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਅਯੁੱਧਿਆ ਜੰਕਸ਼ਨ ਤੋਂ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੜਕ ਰਾਹੀਂ ਅਯੁੱਧਿਆ ਦੇ ਰਾਜਘਾਟ ਇਲਾਕੇ ‘ਚ ਸਥਿਤ ਦਲਿਤ ਬਸਤੀ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਮੋਦੀ ਦਲਿਤ ਮੀਰਾ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਹੱਥ ਦੀ ਚਾਹ ਪੀਤੀ। ਰਾਮ ਮੰਦਰ ਦੀ ਫੋਟੋ ‘ਤੇ ਆਟੋਗ੍ਰਾਫ ਦਿੱਤਾ। ਨਾਮ ਦੇ ਉੱਪਰ ਲਿਖਿਆ ਵੰਦੇ ਮਾਤਰਮ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਨੂੰ ਪੁੱਛਿਆ ਕਿ ਕਿਹੜੀਆਂ ਸਕੀਮਾਂ ਲਾਭ ਦੇ ਰਹੀਆਂ ਹਨ। ਮੀਰਾ ਦੇ ਬੱਚਿਆਂ ਨਾਲ ਵੀ ਗੱਲ ਕੀਤੀ |