ਚੰਡੀਗੜ੍ਹ, 17 ਜੂਨ 2024: ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲੇ ‘ਚ ਸੋਮਵਾਰ ਸਵੇਰੇ ਕਰੀਬ 9 ਵਜੇ ਇਕ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈੱਸ (13174) ਟਰੇਨ ਨੂੰ ਪਿੱਛੇ ਤੋਂ ਟੱਕਰ (Train Accident) ਮਾਰ ਦਿੱਤੀ। ਪੱਛਮੀ ਬੰਗਾਲ ਪੁਲਿਸ ਮੁਤਾਬਕ 7 ਜਣਿਆਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ 25 ਤੋਂ 30 ਜਣੇ ਜ਼ਖਮੀ ਹੋਏ ਹਨ। ਰੇਲਵੇ ਦੀ ਟੀਮ ਬਚਾਅ ਕਾਰਜ ‘ਚ ਲੱਗੀ ਹੋਈ ਹੈ। ਜ਼ਖਮੀ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਹਾਦਸੇ (Train Accident) ‘ਚ ਯਾਤਰੀ ਟਰੇਨ ਦੇ 3 ਡੱਬੇ ਪਟੜੀ ਤੋਂ ਉਤਰ ਗਏ ਅਤੇ ਇੱਕ ਦੂਜੇ ਉੱਤੇ ਚੜ੍ਹ ਗਏ। ਇਨ੍ਹਾਂ ਵਿੱਚੋਂ ਇੱਕ ਕੋਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਹ ਟਰੇਨ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਸੀ। ਇਹ ਹਾਦਸਾ ਪੱਛਮੀ ਬੰਗਾਲ ਦੇ ਰੰਗਾਂਪਾਨੀ ਅਤੇ ਨਿਜਬਾੜੀ ਸਟੇਸ਼ਨਾਂ ਵਿਚਕਾਰ ਵਾਪਰਿਆ। ਬਚਾਅ ਕਾਰਜਾਂ ਲਈ ਡਿਜ਼ਾਸਟਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਮੌਕੇ ‘ਤੇ ਰਾਹਤ ਗੱਡੀ ਵੀ ਭੇਜੀ ਜਾ ਰਹੀ ਹੈ।