July 4, 2024 9:29 pm
smart meters

ਮਾਨਸਾ ਦੇ ਪਿੰਡ ਭੈਣੀ ਬਾਘਾ ‘ਚ ਕਿਸਾਨਾਂ ਨੇ ਪਾਵਰਕਾਮ ਵੱਲੋਂ ਲਗਾਏ ਸਮਾਰਟ ਮੀਟਰ ਪੁੱਟੇ

ਮਾਨਸਾ, 29 ਸਤੰਬਰ 2023: ਪਾਵਰਕਾਮ ਵੱਲੋਂ ਪੁਰਾਣੇ ਮੀਟਰਾਂ ਨੂੰ ਬਦਲ ਕੇ ਸਮਾਰਟ ਮੀਟਰ (smart meters) ਲਗਾਉਣ ਦੀ ਪ੍ਰਕਿਰਿਆ ਜਾਰੀ ਹੈ ਤੇ ਇਸ ਦੇ ਨਾਲ ਹੀ ਪਾਵਰਕਾਮ ਦੇ ਸਮਾਰਟ ਮੀਟਰਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਵਿੱਚ ਵਿਰੋਧ ਵੀ ਕੀਤਾ ਜਾ ਰਿਹਾ ਹੈ | ਪਿੰਡ ਭੈਣੀ ਬਾਘਾ ਦੇ ਕਿਸਾਨਾਂ ਵੱਲੋਂ ਅੱਜ ਪਿੰਡ ਦੇ ਵਿੱਚੋਂ ਸਮਾਰਟ ਮੀਟਰਾਂ ਨੂੰ ਪੁੱਟ ਕੇ ਪਾਵਰ ਕਾਮ ਦੇ ਦਫਤਰ ਵਿੱਚ ਜਮ੍ਹਾਂ ਕਰਵਾਏ ਗਏ ਹਨ |

ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਦੇ ਚਿੱਪ ਵਾਲੇ ਮੀਟਰ (smart meters) ਅਸੀਂ ਨਹੀਂ ਲੱਗਣ ਦੇਵਾਂਗੇ ਅਤੇ ਲਗਾਤਾਰ ਪਿੰਡਾਂ ਦੇ ਵਿੱਚ ਸਾਡੇ ਵੱਲੋਂ ਇਹਨਾਂ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰ ਪਿੰਡ ਦੇ ਵਿੱਚੋਂ ਵੀ ਇਹਨਾਂ ਮੀਟਰਾਂ ਨੂੰ ਪੁੱਟ ਕੇ ਅਸੀਂ ਐਸਡੀ ਓ ਜਾਂ ਐਕਸ਼ਨ ਦੇ ਦਫਤਰ ਜਮ੍ਹਾਂ ਕਰਵਾ ਦਿੰਦੇ ਹਾਂ | ਉਨ੍ਹਾਂ ਨੇ ਵਿਭਾਗ ਨੂੰ ਚਿਤਾਵਨੀ ਹੈ ਕਿ ਸਾਡੇ ਪਹਿਲਾਂ ਵਾਲੇ ਹੀ ਪੁਰਾਣੇ ਮੀਟਰ ਲਾਏ ਜਾਣ ਅਤੇ ਸਮਾਰਟ ਮੀਟਰ ਕਦੇ ਵੀ ਕਿਸੇ ਪਿੰਡ ਵਿੱਚ ਨਹੀਂ ਲੱਗਣ ਦੇਵਾਂਗੇ |

ਉਹਨਾਂ ਪਾਵਰਕਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਸਮਾਰਟ ਮੀਟਰ ਲਗਾਏ ਹਨ ਖੁਦ ਹੀ ਉਤਾਰ ਕੇ ਵਾਪਸ ਲੈ ਜਾਓ ਅਤੇ ਅਸੀਂ ਇਹਨਾਂ ਮੀਟਰਾਂ ਨੂੰ ਨਹੀਂ ਚੱਲਣ ਦੇਵਾਂਗੇ | ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਇਹਨਾਂ ਮੀਟਰਾਂ ਨੂੰ ਦੁਬਾਰਾ ਲਗਾਉਣ ਦੇ ਲਈ ਆਵੇਗਾ ਤਾਂ ਸਾਡੇ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਵਿਭਾਗ ਖ਼ੁਦ ਜ਼ਿਮੇਵਾਰ ਹੋਵੇਗਾ।