Elections

ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਦਫਤਰੀ ਵਰਤੋਂ ਲਈ ਸਟੇਸ਼ਨਰੀ ਦੀ ਖਰੀਦ ਤੇ ਪੋਸਟਰਾਂ ਦੀ ਛਪਾਈ ਲਈ ਕੁਟੇਸ਼ਨਾਂ ਦੀ ਮੰਗ

ਸ੍ਰੀ ਮੁਕਤਸਰ ਸਾਹਿਬ 14 ਮਾਰਚ 2024: ਜ਼ਿਲ੍ਹਾ ਚੌਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੱਤੀ ਕਿ ਜਿਲ੍ਹੇ ਵਿਚ ਕਰਵਾਈਆਂ ਜਾ ਰਹੀਆਂ ਅਗਾਮੀ ਲੋਕ ਸਭਾ ਚੌਣਾਂ—2024 ਦੇ ਮੱਦੇਨਜਰ ਦਫਤਰੀ ਵਰਤੀ ਜਾਣ ਵਾਲੀ ਸਟੇਸ਼ਨਰੀ ਵਸਤਾਂ ਦੀ ਖਰੀਦ ਜਿਲ੍ਹਾ ਪੱਧਰ ਤੇ ਕੀਤੀ ਜਾਣੀ ਹੈ ।

ਇਸੇ ਤਰ੍ਹਾਂ ਚੋਣਾਂ ਵਿਚ ਪੋਲਿੰਗ ਸਟੇਸ਼ਨਾਂ ਤੇ ਅੱਠ ਤਰ੍ਹਾਂ ਦੇ ਪੋਸਟਰ ਲਗਵਾਏ ਜਾਣੇ ਹਨ ਇਸ ਸਬੰਧੀ ਜਿਲ੍ਹੇ ਦੀ ਵੈੱਬਸਾਈਟ www.muktsar.nic.in ਤੇ ਸਟੇਸਨਰੀ ਵਸਤਾਂ ਦੀ ਲਿਸਟ ਦੇਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਲਈ ਜ਼ੋ ਵੀ ਫਰਮ ਇਹ ਸਟੇਸ਼ਨਰੀ ਵਸਤਾਂ ਅਤੇ ਪੋਸਟਰਾਂ ਦੀ ਛਪਾਈ ਸਬੰਧੀ ਸਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਕੁਟੇਸ਼ਨ ਦਫਤਰ ਜਿਲ੍ਹਾ ਚੋਣ ਅਫਸਰ, ਕਮਰਾ ਨੰਬਰ— 72, ਦੁਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ 20 ਮਾਰਚ 2024 ਤੱਕ ਭੇਜ਼ ਸਕਦੇ ਹਨ।

Scroll to Top