Guinea

ਪੱਛਮੀ ਅਫਰੀਕੀ ਦੇਸ਼ ਗਿਨੀ ‘ਚ ਹਮਲਾਵਰਾਂ ਵੱਲੋਂ ਜੇਲ੍ਹ ‘ਚ ਗੋਲੀਬਾਰੀ, 9 ਜਣਿਆਂ ਦੀ ਮੌਤ

ਚੰਡੀਗੜ੍ਹ, 06 ਨਵੰਬਰ 2023: ਪੱਛਮੀ ਅਫਰੀਕੀ ਦੇਸ਼ ਗਿਨੀ (Guinea) ਵਿਚ ਹਥਿਆਰਬੰਦ ਹਮਲਾਵਰਾਂ ਨੇ ਇਕ ਜੇਲ੍ਹ ਵਿਚ ਗੋਲੀਬਾਰੀ ਕਰ ਦਿੱਤੀ, ਜਿਸ ਵਿਚ ਘੱਟੋ-ਘੱਟ 9 ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਰਾਜਧਾਨੀ ਕੋਨਾਕਰੀ ਦੀ ਹੈ। ਗਿਨੀ ਦੇ ਕਾਨੂੰਨ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮੌਸਾ ਦਾਦੀਸ ਕੈਮਾਰਾ ਸਮੇਤ ਅਧਿਕਾਰੀਆਂ ਨੂੰ ਇਸ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਕਾਨੂੰਨ ਮੰਤਰਾਲੇ (Guinea) ਨੇ ਇੱਕ ਅਧਿਕਾਰਤ ਰਿਪੋਰਟ ਵਿੱਚ ਕਿਹਾ ਕਿ ਤਿੰਨ ਹਮਲਾਵਰਾਂ, ਚਾਰ ਸੈਨਿਕਾਂ ਅਤੇ ਦੋ ਹੋਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਗੋਲੀਬਾਰੀ ‘ਚ ਛੇ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਰਾਇਟਰਜ਼ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਹਮਲਾਵਰਾਂ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਸੈਨਿਕਾਂ ਨੇ ਘਰਾਂ ਅਤੇ ਕਾਰਾਂ ਦੀ ਤਲਾਸ਼ੀ ਲਈ, ਸਾਬਕਾ ਫੌਜੀ ਆਗੂ ਮੌਸਾ ਦਾਦੀਸ ਕੈਮਾਰਾ ਅਤੇ ਦੋ ਫਰਾਰ ਹੋਏ ਅਫਸਰਾਂ ਨੂੰ ਲੱਭ ਲਿਆ ਅਤੇ ਉਨ੍ਹਾਂ ਨੂੰ ਰਾਜਧਾਨੀ ਵਿੱਚ ਕੋਨਾਕਰੀ ਸੈਂਟਰਲ ਹਾਊਸ ਜੇਲ੍ਹ ਵਿੱਚ ਵਾਪਸ ਭੇਜ ਦਿੱਤਾ |

Scroll to Top