ਅੰਡਰ-19 ਵਿਸ਼ਵ ਕੱਪ ਟੂਰਨਾਮੈਂਟ ‘ਚ ਭਾਰਤੀ ਨੌਜਵਾਨ ਟੀਮ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦਾ ਰਿਹਾ ਦਬਦਬਾ

U-19 World Cup

ਚੰਡੀਗੜ੍ਹ, 12 ਫਰਵਰੀ 2024: ਭਾਰਤ ਨੂੰ ਅੰਡਰ-19 ਵਿਸ਼ਵ ਕੱਪ (U-19 World Cup) ਦੇ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟਰੇਲੀਆ ਨੇ ਖ਼ਿਤਾਬੀ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ 79 ਦੌੜਾਂ ਨਾਲ ਹਰਾਇਆ। ਭਾਰਤ ਭਾਵੇਂ ਖ਼ਿਤਾਬ ਨਾ ਜਿੱਤ ਸਕਿਆ ਹੋਵੇ, ਪਰ ਭਾਰਤੀ ਖਿਡਾਰੀਆਂ ਨੇ ਟੂਰਨਾਮੈਂਟ ‘ਤੇ ਦਬਦਬਾ ਬਣਾਇਆ ਹੈ। ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ, ਭਾਰਤੀ ਨੌਜਵਾਨ ਖਿਡਾਰੀਆਂ ਨੇ ਮੌਕੇ ਦਾ ਪੂਰਾ ਫਾਇਦਾ ਉਠਾਇਆ ਅਤੇ ਦੁਨੀਆ ਦੇ ਸਾਹਮਣੇ ਆਪਣੀ ਪ੍ਰਤਿਭਾ ਨੂੰ ਸਾਬਤ ਕੀਤਾ।

ਮਹਲੀ ਬੀਅਰਡਮੈਨ ਫਾਈਨਲ ਵਿੱਚ ਤਿੰਨ ਵਿਕਟਾਂ ਲੈਣ ਲਈ ਪਲੇਅਰ ਆਫ਼ ਦਾ ਮੈਚ ਰਿਹਾ, ਜਦਕਿ ਦੱਖਣੀ ਅਫ਼ਰੀਕਾ ਦਾ ਕਵੇਨਾ ਮਾਫਾਕਾ ਪਲੇਅਰ ਆਫ਼ ਦਾ ਟੂਰਨਾਮੈਂਟ ਰਿਹਾ । ਮਾਫਾਕਾ ਦੀ ਸਭ ਤੋਂ ਵੱਡੀ ਚੁਣੌਤੀ ਭਾਰਤੀ ਕਪਤਾਨ ਉਦੈ ਸਹਾਰਨ ਸੀ, ਜੋ ਟੂਰਨਾਮੈਂਟ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ।

दक्षिण आफ्रिकेचा नवा रबाडा! कोण आहे क्वेना मफाका ?

ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ

ਉਦੈ ਸਹਾਰਨ ਨੇ ਵਿਸ਼ਵ ਕੱਪ (U-19 World Cup) ਵਿੱਚ ਸੱਤ ਪਾਰੀਆਂ ਵਿੱਚ 56.71 ਦੀ ਔਸਤ ਨਾਲ 397 ਦੌੜਾਂ ਬਣਾਈਆਂ। ਇਸ ਦੌਰਾਨ ਸਹਾਰਨ ਦਾ ਸਟ੍ਰਾਈਕ ਰੇਟ 77.69 ਰਿਹਾ। ਸਹਾਰਨ ਨੇ ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਲਗਾਏ। ਚਾਰ ਭਾਰਤੀ ਬੱਲੇਬਾਜ਼ ਟੂਰਨਾਮੈਂਟ ਦੇ ਸਿਖਰਲੇ 10 ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਸ਼ਾਮਲ ਸਨ। ਉਦੈ ਤੋਂ ਇਲਾਵਾ ਮੁਸ਼ੀਰ ਖਾਨ ਨੇ ਸੱਤ ਪਾਰੀਆਂ ‘ਚ 360 ਦੌੜਾਂ ਬਣਾਈਆਂ ਅਤੇ ਉਹ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਸਚਿਨ ਧਾਸ ਨੇ ਸੱਤ ਪਾਰੀਆਂ ਵਿੱਚ 304 ਦੌੜਾਂ (ਪੰਜਵਾਂ ਸਥਾਨ) ਅਤੇ ਆਦਰਸ਼ ਸਿੰਘ ਨੇ ਸੱਤ ਪਾਰੀਆਂ ਵਿੱਚ 238 ਦੌੜਾਂ ਬਣਾਈਆਂ।

Punjab's Uday Pratap Saharan to lead India in U-19 Asia Cup - Hindustan  Times

ਟੂਰਨਾਮੈਂਟ ਦਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਨਿਊਜ਼ੀਲੈਂਡ ਦੇ ਸਨੇਹਿਤ ਰੈੱਡੀ ਦੇ ਨਾਂ ਰਿਹਾ। ਉਸ ਨੇ ਨੇਪਾਲ ਖਿਲਾਫ 125 ਗੇਂਦਾਂ ‘ਤੇ 147 ਦੌੜਾਂ ਦੀ ਪਾਰੀ ਖੇਡੀ ਸੀ। ਇਸ ਪਾਰੀ ਵਿੱਚ ਉਨ੍ਹਾਂ ਨੇ 11 ਚੌਕੇ ਅਤੇ ਛੇ ਛੱਕੇ ਲਗਾਏ। ਇਸ ਦੇ ਨਾਲ ਹੀ ਮੁਸ਼ੀਰ ਦੂਜੇ ਨੰਬਰ ‘ਤੇ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ 126 ਗੇਂਦਾਂ ‘ਚ 131 ਦੌੜਾਂ ਬਣਾਈਆਂ। ਇਨ੍ਹਾਂ ‘ਚ 13 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਹਨ। ਵੈਸਟਇੰਡੀਜ਼ ਦੇ ਜਵੇਲ ਐਂਡਰਿਊ ਤੀਜੇ ਸਥਾਨ ‘ਤੇ ਰਹੇ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ 96 ਗੇਂਦਾਂ ‘ਚ 130 ਦੌੜਾਂ ਬਣਾਈਆਂ ਸਨ।

ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸੈਂਕੜੇ

Ton-up Musheer Khan stars in India U-19 A's Quadrangular ...

ਮੁਸ਼ੀਰ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਏ। ਉਸ ਨੇ ਦੋ ਸੈਂਕੜੇ ਲਗਾਏ ਅਤੇ ਇੱਕ ਅਰਧ ਸੈਂਕੜਾ ਵੀ ਲਗਾਇਆ। ਇਸ ਦੇ ਨਾਲ ਹੀ ਭਾਰਤੀ ਕਪਤਾਨ ਉਦੈ ਅਤੇ ਆਸਟ੍ਰੇਲੀਆਈ ਕਪਤਾਨ ਹਿਊਗ ਵੈਬਗੇਨ ਸਮੇਤ ਕਈ ਖਿਡਾਰੀਆਂ ਨੇ ਸੈਂਕੜਾ ਲਗਾਇਆ। ਅੰਡਰ-19 ਵਿਸ਼ਵ ਕੱਪ 2024 ‘ਚ ਦੱਖਣੀ ਅਫਰੀਕਾ ਦੇ ਸਟੀਵ ਸਟਾਕ ਨੇ ਸਭ ਤੋਂ ਵੱਧ ਛੱਕੇ ਲਾਏ।

ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਤਿੰਨ ਭਾਰਤੀ ਗੇਂਦਬਾਜ਼ ਟੂਰਨਾਮੈਂਟ ਵਿੱਚ ਚੋਟੀ ਦੇ 10 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸ਼ਾਮਲ ਸਨ। ਦੱਖਣੀ ਅਫਰੀਕਾ ਦੇ ਮਫਾਕਾ 21 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ। ਇਸ ਤੋਂ ਇਲਾਵਾ ਭਾਰਤ ਦੇ ਲੈਫਟ ਆਰਮ ਸਪਿਨਰ ਸੌਮੀ ਪਾਂਡੇ ਅਤੇ ਪਾਕਿਸਤਾਨ ਦੇ ਉਬੈਦ ਸ਼ਾਹ 18-18 ਵਿਕਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ। ਇੰਗਲੈਂਡ ਦੇ ਤਾਜਿਮ ਅਲੀ ਅਤੇ ਆਸਟ੍ਰੇਲੀਆ ਦੇ ਕੈਲਮ ਵਾਈਡੇਲਰ 14-14 ਵਿਕਟਾਂ ਲੈ ਕੇ ਤੀਜੇ ਸਥਾਨ ‘ਤੇ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।