ਚੰਡੀਗੜ੍ਹ, 28 ਮਈ 2024: ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦੀਆਂ ਵੋਟਾਂ ਦੇ ਅੰਤਿਮ ਅੰਕੜੇ ਜਾਰੀ ਹੋ ਗਏ ਹਨ। ਚੋਣ ਕਮਿਸ਼ਨ (Election Commission) ਮੁਤਾਬਕ ਛੇਵੇਂ ਪੜਾਅ ਵਿੱਚ ਕੁੱਲ 63.37% ਵੋਟਿੰਗ ਦਰਜ ਕੀਤੀ ਗਈ। ਇਸ ਵਿੱਚ 61.95 ਫੀਸਦੀ ਪੁਰਸ਼, 64.95 ਫੀਸਦੀ ਬੀਬੀਆਂ ਅਤੇ 18.67 ਫੀਸਦੀ ਤੀਜੇ ਲਿੰਗ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਭਾਰਤ ਦੇ ਚੋਣ ਕਮਿਸ਼ਨ (Election Commission) ਨੇ ਮੰਗਲਵਾਰ ਨੂੰ ਕਿਹਾ ਕਿ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿੱਚ 63.37 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ, ਜਿਸ ਵਿੱਚ 11.13 ਕਰੋੜ ਯੋਗ ਵੋਟਰਾਂ ਵਿੱਚੋਂ 7.05 ਕਰੋੜ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਲੋਕ ਸਭਾ ਚੋਣਾਂ ਦੇ ਪਹਿਲੇ ਛੇ ਪੜਾਅ ‘ਚ 87.54 ਕਰੋੜ ਵੋਟਰਾਂ ‘ਚੋਂ 57.77 ਕਰੋੜ ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਆ ਚੁੱਕੇ ਹਨ। ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਡਾ ਮਤਦਾਤਾ ਵਰਗ 96.88 ਕਰੋੜ ਹਨ।