IND vs BAN

IND vs BAN: ਦੂਜੇ ਟੈਸਟ ‘ਚ ਬੰਗਲਾਦੇਸ਼ ਦੀ ਪਹਿਲੀ ਪਾਰੀ 233 ਦੌੜਾਂ ‘ਤੇ ਸਮਾਪਤ, ਭਾਰਤ ਦੀ ਪਾਰੀ ਜਾਰੀ

ਚੰਡੀਗੜ੍ਹ, 30 ਸਤੰਬਰ 2024: (IND vs BAN 2nd Test match Live) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ 35 ਓਵਰਾਂ ਦੀ ਖੇਡ ਖਤਮ ਹੋਣ ਤੋਂ ਬਾਅਦ ਟੈਸਟ ਦਾ ਦੂਜਾ ਅਤੇ ਤੀਜਾ ਦਿਨ ਮੀਂਹ ਦੀ ਭੇਂਟ ਚੜ ਗਿਆ ਸੀ | ਅੱਜ ਟੈਸਟ ਦੇ ਚੌਥੇ ਦਿਨ ਸੋਮਵਾਰ ਯਾਨੀ 30 ਸਤੰਬਰ ਨੂੰ ਖੇਡ ਜਾਰੀ ਰਹੇਗਾ।

ਬੰਗਲਾਦੇਸ਼ ਦੀ ਪਹਿਲੀ ਪਾਰੀ 233 ਦੌੜਾਂ ‘ਤੇ ਸਮਾਪਤ ਹੋ ਗਈ ਹੈ। ਭਾਰਤ ਵੱਲੋਂ ਯਸ਼ਸਵੀ ਜੈਸਵਾਲ ਨੇ 31 ਗੇਂਦਾਂ ‘ਚ ਅਰਧ ਸੈਂਕੜਾ ਜੜਿਆ। ਯਸ਼ਸਵੀ 51 ਗੇਂਦਾਂ ‘ਚ 72 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ ਹੋਏ| ਭਾਰਤ ਵੱਲੋਂ ਇਹ ਚੌਥਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਭਾਰਤ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਰਿਸ਼ਭ ਪੰਤ ਦੇ ਨਾਂ ਹੈ। ਉਨ੍ਹਾਂ ਨੇ ਇਹ 28 ਗੇਂਦਾਂ ‘ਚ ਕੀਤਾ। ਯਸ਼ਸਵੀ ਦਾ ਇਹ ਟੈਸਟ ‘ਚ ਛੇਵਾਂ ਅਰਧ ਸੈਂਕੜਾ ਸੀ।

ਅੱਜ ਬੰਗਲਾਦੇਸ਼ ਦੀ ਟੀਮ ਨੇ ਤਿੰਨ ਵਿਕਟਾਂ ‘ਤੇ 107 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 126 ਦੌੜਾਂ ‘ਤੇ ਬਾਕੀ ਦੀਆਂ ਸੱਤ ਵਿਕਟਾਂ ਗੁਆ ਦਿੱਤੀਆਂ। ਜਡੇਜਾ ਨੇ ਖਾਲਿਦ ਅਹਿਮਦ (0) ਨੂੰ ਆਖਰੀ ਵਿਕਟ ਦੇ ਤੌਰ ‘ਤੇ ਆਊਟ ਕੀਤਾ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 300ਵਾਂ ਵਿਕਟ ਸੀ। ਉਥੇ ਹੀ ਮੋਮਿਨੁਲ ਹੱਕ 107 ਦੌੜਾਂ ਬਣਾ ਕੇ ਨਾਬਾਦ ਰਹੇ।

ਬੰਗਲਾਦੇਸ਼ ਨੂੰ ਅੱਜ ਪਹਿਲਾ ਝਟਕਾ ਮੁਸ਼ਫਿਕੁਰ ਰਹੀਮ ਦੇ ਰੂਪ ‘ਚ ਲੱਗਾ। ਉਹ 11 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਲਿਟਨ ਦਾਸ 13 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਸ਼ਾਕਿਬ ਅਲ ਹਸਨ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਮੇਹਦੀ ਹਸਨ ਮਿਰਾਜ ਨੇ ਮੋਮਿਨੁਲ ਹੱਕ ਨਾਲ ਸੱਤਵੇਂ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਦੌਰਾਨ ((IND vs BAN) ਮੋਮਿਨੁਲ ਨੇ ਆਪਣੇ ਟੈਸਟ ਕਰੀਅਰ ਦਾ 12ਵਾਂ ਸੈਂਕੜਾ ਲਗਾਇਆ। ਮੇਹਦੀ 20 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਤਾਇਜੁਲ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਹਸਨ ਮਹਿਮੂਦ ਇਕ ਦੌੜ ਬਣਾ ਕੇ ਆਊਟ ਹੋ ਗਏ। ਜਡੇਜਾ ਨੇ ਖਾਲਿਦ ਨੂੰ ਆਊਟ ਕਰਕੇ ਬੰਗਲਾਦੇਸ਼ ਦੀ ਪਾਰੀ 233 ਦੌੜਾਂ ‘ਤੇ ਸਮੇਟ ਦਿੱਤੀ। ਫਿਲਹਾਲ ਭਾਰਤ ਦੀ ਪਹਿਲੀ ਪਾਰੀ ਸ਼ੁਰੂ ਹੋ ਚੁੱਕੀ ਹੈ। ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਆਊਟ ਹੀ ਗਏ ਹਨ |

Scroll to Top