Indian passport

ਭਾਰਤੀ ਪਾਸਪੋਰਟ ਦੀ ਰੈਂਕਿੰਗ ‘ਚ 5 ਸਥਾਨ ਖਿਸਕ ਕੇ 85ਵੇਂ ਸਥਾਨ ‘ਤੇ ਪੁੱਜੀ, ਇਨ੍ਹਾਂ ਦੇਸ਼ਾਂ ਦਾ ਦਬਦਬਾ ਕਾਇਮ

ਚੰਡੀਗੜ੍ਹ, 19 ਫਰਵਰੀ 2024: ਭਾਰਤ ਦਾ ਪਾਸਪੋਰਟ (Indian passport) ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। ਪਾਸਪੋਰਟ ਰੈਂਕਿੰਗ ਸੰਸਥਾ ਹੈਨਲੇ ਐਂਡ ਪਾਰਟਨਰਸ ਨੇ 2024 ਲਈ ਪਾਸਪੋਰਟ ਇੰਡੈਕਸ ਜਾਰੀ ਕੀਤਾ ਹੈ। ਭਾਰਤ ਰੈਂਕਿੰਗ ‘ਚ 5 ਸਥਾਨ ਖਿਸਕ ਕੇ 85ਵੇਂ ਸਥਾਨ ‘ਤੇ ਆ ਗਿਆ ਹੈ। ਭਾਰਤ 2023 ਵਿੱਚ 80ਵੇਂ ਸਥਾਨ ‘ਤੇ ਸੀ।

ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤੀ 5 ਹੋਰ ਦੇਸ਼ਾਂ ਦੀ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ। 2023 ‘ਚ ਭਾਰਤੀ ਬਿਨਾਂ ਵੀਜ਼ਾ (Indian passport) ਦੇ 57 ਦੇਸ਼ਾਂ ਦੀ ਯਾਤਰਾ ਕਰ ਸਕਦੇ ਸਨ, ਜਦਕਿ ਇਸ ਸਾਲ ਇਹ ਅੰਕੜਾ 62 ਹੋ ਗਿਆ ਹੈ। ਇਸ ਦੇ ਨਾਲ ਹੀ 6 ਦੇਸ਼ਾਂ ਕੋਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹਨ। ਇਨ੍ਹਾਂ ਵਿੱਚ ਜਾਪਾਨ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਅਤੇ ਜਰਮਨੀ ਸ਼ਾਮਲ ਹਨ। ਇਹ ਰੈਂਕਿੰਗ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੇ ਅੰਕੜਿਆਂ ‘ਤੇ ਆਧਾਰਿਤ ਹੈ।

ਪਾਸਪੋਰਟ ਰੈਂਕਿੰਗ ਵਿੱਚ ਪਹਿਲੇ 5 ਸਥਾਨਾਂ ਉੱਤੇ ਯੂਰਪੀ ਦੇਸ਼ਾਂ ਦਾ ਦਬਦਬਾ ਹੈ। ਇਸ ‘ਚ ਦੂਜੇ ਸਥਾਨ ‘ਤੇ ਫਿਨਲੈਂਡ, ਸਵੀਡਨ ਅਤੇ ਦੱਖਣੀ ਕੋਰੀਆ ਹਨ, ਜਿਨ੍ਹਾਂ ਦੇ ਨਾਗਰਿਕ ਵੀਜ਼ਾ ਲੈ ਕੇ 193 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਜਦੋਂ ਕਿ ਆਸਟਰੀਆ, ਡੈਨਮਾਰਕ, ਆਇਰਲੈਂਡ ਅਤੇ ਨੀਦਰਲੈਂਡ ਦੇ ਪਾਸਪੋਰਟਾਂ ਨੂੰ ਤੀਜਾ ਦਰਜਾ ਮਿਲਿਆ ਹੈ।

ਯੂਏਈ ਨੇ ਸ਼ਕਤੀਸ਼ਾਲੀ ਪਾਸਪੋਰਟ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਛਾਲ ਮਾਰੀ ਹੈ। ਦੇਸ਼ ਨੇ 2014 ਤੋਂ ਆਪਣੇ ਵੀਜ਼ਾ-ਮੁਕਤ ਸਕੋਰ ਵਿੱਚ 106 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ, 2024 ਦੇ ਪਹਿਲੇ ਅੱਧ ਲਈ UAE ਪਾਸਪੋਰਟ ਦੀ ਰੈਂਕਿੰਗ 12 ਹੈ। ਜਦੋਂ ਕਿ ਅਮਰੀਕਾ ਦਾ ਪਾਸਪੋਰਟ ਛੇਵੇਂ ਸਥਾਨ ‘ਤੇ ਅਤੇ ਬ੍ਰਿਟੇਨ ਦਾ ਪਾਸਪੋਰਟ ਤੀਜੇ ਸਥਾਨ ‘ਤੇ ਹੈ। ਚੀਨ ਦੇ ਪਾਸਪੋਰਟ ਦੀ ਰੈਂਕਿੰਗ 64 ਹੈ।

Scroll to Top