Taekwondo championship

ਪੰਜਾਬ ਰਾਜ ਤਾਈਕਵਾਂਡੋ ਚੈਂਪੀਅਨਸ਼ਿਪ ‘ਚ ਪਟਿਆਲਾ ਦੀ ਧੀ ਨੇ ਗੱਡੇ ਜਿੱਤ ਦੇ ਝੰਡੇ, ਜਿੱਤਿਆ ਸੋਨ ਤਮਗਾ

ਪਟਿਆਲਾ, 28 ਅਕਤੂਬਰ 2024: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਲੰਧਰ ਵਿਖੇ 68ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-2025 ਤਹਿਤ ਤਾਈਕਵਾਂਡੋ ਚੈਂਪੀਅਨਸ਼ਿਪ (Taekwondo championship) ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਅੰਡਰ-14 ਤੋਂ 44 ਕਿਲੋਗ੍ਰਾਮ ਭਾਰ ਦੇ ਮੁਕਾਬਲੇ ਹੋਏ | ਜਿਸ ‘ਚ ਵੱਡੀ ਗਿਣਤੀ ‘ਚ ਲੜਕੇ ਲੜਕੀਆਂ ਨੇ ਭਾਗ ਲਿਆ ਹੈ |

ਤਾਈਕਵਾਂਡੋ ਚੈਂਪੀਅਨਸ਼ਿਪ ਦੇ ਅੰਡਰ-44 ਕਿਲੋਗ੍ਰਾਮ ਭਾਰ ਮੁਕਾਬਲੇ ‘ਚ ਪਟਿਆਲਾ ਦੀ ਧੀ ਸਮਨਦੀਪ ਕੌਰ (Samandeep Kaur) ਨੇ ਜਿੱਤ ਦੇ ਝੰਡੇ ਗੱਡ ਦਿੱਤੇ | ਜਿਕਰਯੋਗ ਇਹ ਕਿ ਸਮਨਦੀਪ ਕੌਰ ਨੇ ਪਹਿਲੀ ਬਾਰ ਸਟੇਟ ਪੱਧਰ ‘ਤੇ ਹਿੱਸਾ ਲੈਂਦਿਆਂ 17 ਖਿਡਾਰਨਾਂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ |

ਸਮਨਦੀਪ ਕੌਰ ਸ਼ਿਵਾਲਿਕ ਪਬਲਿਕ ਸਕੂਲ ਪਟਿਆਲਾ ਦੀ ਵਿਦਿਆਰਥਣ ਹੈ ਅਤੇ ਨੌਵੀਂ ਜਮਾਤ ‘ਚ ਪੜ੍ਹਾਈ ਕਰਦੀ ਹੈ | ਸਮਨਦੀਪ ਕੌਰ ਪਿਛਲੇ ਡੇਢ ਸਾਲ ਤੋਂ ਤਾਈਕਵਾਂਡੋ ਮੁਕਾਬਲਿਆਂ (Taekwondo championship) ਲਈ ਸਖ਼ਤ ਮਿਹਨਤ ਕਰ ਰਹੀ ਸੀ | ਤਾਈਕਵਾਂਡੋ ਚੈਂਪੀਅਨਸ਼ਿਪ ‘ਚ ਸਮਨਦੀਪ ਕੌਰ ਦੀ ਮਿਹਨਤ ਨੇ ਉਨ੍ਹਾਂ ਨੂੰ ਸੋਨ ਤਮਗਾ ਦਿਵਾਇਆ ਹੈ |

ਇਸਦੇ ਨਾਲ ਹੀ ਸਮਨਦੀਪ ਕੌਰ ਜ਼ਿਲ੍ਹਾ ਪੱਧਰੀ ਟਰਾਇਲ ਮੁਕਾਬਲਿਆਂ ‘ਚ ਸੋਨ ਤਮਗਾ ਆਪਣੇ ਨਾਂ ਕਰ ਚੁੱਕੀ ਹੈ | ਸਮਨਦੀਪ ਕੌਰ ਹੁਣ 9 ਨਵੰਬਰ 2024 ਨੂੰ ਭੋਪਾਲ ‘ਚ ਨੈਸ਼ਨਲ ਮੁਕਾਬਲਿਆਂ ਲਈ ਪੰਜਾਬ ਦਾ ਪ੍ਰਤੀਨਿਧ ਕਰੇਗੀ | ਇਹ ਨੈਸ਼ਨਲ ਮੁਕਾਬਲੇ ਭੋਪਾਲ ਦੇ ਜ਼ਿਲ੍ਹਾ ਵਿਦਿਸ਼ਾ ‘ਚ ਹੋਣਗੇ |

ਸਮਨਦੀਪ ਕੌਰ (Samandeep Kaur) ਦੀ ਇਸ ਉਪਲਬੱਧੀ ‘ਤੇ ਮਾਪਿਆਂ ਨੂੰ ਮਾਣ ਮਹਿਸੂਸ਼ ਹੋ ਰਿਹਾ ਹੈ | ਸਮਨਦੀਪ ਕੌਰ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਧੀ ਦੀ ਕਾਮਯਾਬੀ ‘ਤੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਆਪਣੀ ਧੀ ‘ਤੇ ਮਾਣ ਰਿਹਾ ਹੈ | ਸਮਨਦੀਪ ਕੌਰ ਨੇ ਇਨ੍ਹਾਂ ਮੁਕਾਬਲਿਆਂ ਲਈ ਸਖ਼ਤ ਮਿਹਨਤ ਕੀਤੀ ਹੈ | ਉਨ੍ਹਾਂ ਕਿਹਾ ਕਿ ਧੀਆਂ ਮੁੰਡਿਆਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦੀਆਂ | ਸਮਨਦੀਪ ਕੌਰ ਨੇ ਤਾਈਕਵਾਂਡੋ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਸਾਡਾ ਅਤੇ ਪਟਿਆਲਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਹੁਣ ਸਮਨਦੀਪ ਕੌਰ 9 ਨਵੰਬਰ 2024 ਨੂੰ ਭੋਪਾਲ ‘ਚ ਨੈਸ਼ਨਲ ਮੁਕਾਬਲਿਆਂ ਲਈ ਖੇਡਣ ਜਾ ਰਹੀ ਹੈ |

 

Scroll to Top