Plot allotment

ਪਲਾਟ ਅਲਾਟਮੈਂਟ ‘ਚ ਬਾਕੀ ਯੋਗ ਲਾਭਪਾਤਰੀਆਂ ਨੂੰ ਵੀ ਛੇਤੀ ਮਿਲਣਗੇ 100 ਗਜ਼ ਦੇ ਪਲਾਟ: ਬਿਸ਼ੰਬਰ ਸਿੰਘ

ਚੰਡੀਗੜ੍ਹ, 10 ਜੂਨ 2024: ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਬਿਸ਼ੰਬਰ ਸਿੰਘ ਨੇ ਚਰਖੀ ਦਾਦਰੀ ਵਿਚ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਦੇ ਲਾਭਪਾਤਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਲਾਟ ਅਲਾਟਮੈਂਟ (Plot allotment) ਤੋਂ ਵਾਂਝੇ ਰਹਿ ਗਏ ਯੋਗ ਲਾਭਪਾਤਰੀਆਂ ਨੂੰ ਵੀ ਛੇਤੀ ਹੀ ਸਾਰੀ ਰਸਮੀ ਕਾਰਵਾਈਆਂ ਪੂਰੀਆਂ ਕਰ ਕੇ ਕਬਜ਼ਾ ਕਾਗਜਾਤ ਉਪਲਬੱਧ ਕਰਵਾਏ ਜਾਣਗੇ। ਇਸ ਦੇ ਲਈ ਸਬੰਧਿਤ ਅਧਿਕਾਰੀਆਂ ਦੇ ਕੋਲ ਬਿਨੈ ਕਰ ਦੇਣ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਦੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਜ ਚਰਖੀ ਦਾਦਰੀ ਵਿਚ ਇਸ ਜ਼ਿਲ੍ਹਾ ਦੇ 789 ਯੋਗ ਲੋਕਾਂ ਨੂੰ 100-100 ਗਜ਼ ਦੇ ਪਲਾਟਾਂ ਦੇ ਕਬਜਾ ਕਾਗਜਾਤ ਵੰਡੇ।

ਬਾਅਦ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਹਿਲਾਂ ਸਰਕਾਰ ਨੇ ਸਿਰਫ ਯੋਜਨਾ ਬਣਾ ਕੇ ਛੱਡ ਦਿੱਤੀ ਅਤੇ ਝੂਠ ਦੀ ਰਾਜਨੀਤੀ ਦੇ ਨਾਲ ਲੋਕਾਂ ਨਾਲ ਧੋਖਾ ਕੀਤਾ। ਮੌਜੂਦਾ ਸਰਕਾਰ ਨੇ ਵਾਂਝੇ ਲੋਕਾਂ ਦੀ ਪੀੜਾ ਨੂੰ ਸਮਝਿਆ। ਉਨ੍ਹਾਂ ਦੇ ਕੋਲ ਵੀ ਬਹੁਤ ਸਾਰੇ ਲੋਕ ਪਲਾਟਾਂ ਦੇ ਅਲਾਟਮੈਂਟ ਦੀ ਸਮਸਿਆ ਨੂੰ ਲੈ ਕੇ ਆਏ।

ਇਸ ਬਾਰੇ ਵਿਚ ਜਦੋਂ ਮੁੱਖ ਮੰਤਰੀ ਨਾਇਬ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਐਕਸ਼ਨ ਲੈ ਕੇ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਦੀ ਨੀਤੀ ਦਾ ਹੀ ਨਤੀਜ਼ਾ ਹੈ ਕਿ ਅੱਜ ਸੂਬੇ ਦੇ 7755 ਯੋਗ ਲਾਭਪਾਤਰੀਆਂ ਨੂੰ ਸਾਲਾਂ ਬਾਅਦ ਪਲਾਟ (Plot allotment) ਦੇ ਕਬਜ਼ਾ ਕਾਗਜਾਤ ਮਿਲੇ ਹਨ।

ਉਨ੍ਹਾਂ ਨੇ ਦੱਸਿਆ ਕਿ ਚਰਖੀ ਦਾਦਰੀ ਜ਼ਿਲ੍ਹਾ ਦੇ ਪਿੰਡ ਪਾਂਡਵਾਨ ਦੇ 35, ਪਿੰਡ ਸਮਸਪੁਰ ਦੇ 37, ਪਿੰਡ ਸੌਂਫ ਦੇ 71, ਪਿੰਡ ਲਾਂਬਾ ਦੇ 31, ਪਿੰਡ ਸਾਂਵੜ ਦੇ 165, ਪਿੰਡ ਬਾਸ ਦੇ 108, ਪਿੰਡ ਭਾਗੇਸ਼ਵਰੀ ਦੇ 51, ਪਿੰਡ ਰਾਨੀਲਾ ਦੇ 238, ਪਿੰਡ ਮਿਰਚ ਦੇ 42, ਪਿੰਡ ਨਿਮੜੀ ਦੇ 11 ਲੋਕਾਂ ਨੂੰ ਪਲਾਟ ਅਲਾਟਮੈਂਟ ਦੇ ਕਾਗਜਾਤ ਉਪਲਬੱਧ ਕਰਵਾ ਦਿੱਤੇ ਗਏ ਹਨ।

Scroll to Top