Jaisukh Patel

ਮੋਰਬੀ ਪੁਲ ਹਾਦਸੇ ਮਾਮਲੇ ‘ਚ ਅਦਾਲਤ ਨੇ MD ਜੈਸੁਖ ਪਟੇਲ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ

ਚੰਡੀਗੜ੍ਹ, 31 ਜਨਵਰੀ 2023: ਗੁਜਰਾਤ ਦੇ ਮੋਰਬੀ ਪੁਲ ਦੁਰਘਟਨਾ ਮਾਮਲੇ ਵਿੱਚ ਨਾਮਜ਼ਦ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਜੈਸੁਖ ਪਟੇਲ (MD Jaisukh Patel) ਨੇ ਮੰਗਲਵਾਰ ਨੂੰ ਮੋਰਬੀ ਦੀ ਸੀਜੇਐਮ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਅਦਾਲਤ ਨੇ ਪਟੇਲ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ । ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਜੇਐਮ ਅਦਾਲਤ ਨੇ ਜੈਸੁਖ ਪਟੇਲ ਖ਼ਿਲਾਫ਼ ਵਾਰੰਟ ਜਾਰੀ ਕੀਤਾ ਸੀ। ਪਰ ਗ੍ਰਿਫਤਾਰੀ ਤੋਂ ਬਚਣ ਲਈ ਪਟੇਲ ਨੇ ਮੋਰਬੀ ਦੀ ਸੈਸ਼ਨ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜੋ ਰੱਦ ਹੋ ਚੁੱਕੀ ਹੈ |

ਪਿਛਲੇ ਸਾਲ 30 ਅਕਤੂਬਰ ਨੂੰ ਗੁਜਰਾਤ ਦੇ ਮੋਰਬੀ ਜ਼ਿਲੇ ‘ਚ ਮੱਛੂ ਨਦੀ ‘ਤੇ ਬਣਿਆ ਪੁਲ ਡਿੱਗਣ ਕਾਰਨ 135 ਜਣਿਆਂ ਦੀ ਮੌਤ ਹੋ ਗਈ ਸੀ। ਗੁਜਰਾਤ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਨੌਂ ਜਣਿਆਂ ਨੂੰ ਗ੍ਰਿਫਤਾਰ ਕੀਤਾ । ਜਿਸ ਵਿੱਚ ਓਰੇਵਾ ਗਰੁੱਪ ਦੇ ਚਾਰ ਕਰਮਚਾਰੀ ਸ਼ਾਮਲ ਸਨ। ਇਨ੍ਹਾਂ ਵਿੱਚ ਦੋ ਕੰਪਨੀ ਦੇ ਮੈਨੇਜਰ ਅਤੇ ਦੋ ਟਿਕਟ ਕਲਰਕ ਸ਼ਾਮਲ ਹਨ।

ਜੈਸੁਖ ਪਟੇਲ (Jaisukh Patel) ਦਾ ਨਾਮ ਵੀ ਐਫਆਈਆਰ ਵਿੱਚ ਮੁਲਜ਼ਮ ਵਜੋਂ ਦਰਜ ਹੈ। ਜੈਸੁਖ ਪਟੇਲ ਨੇ 20 ਜਨਵਰੀ ਨੂੰ ਮੋਰਬੀ ਦੀ ਸੈਸ਼ਨ ਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਗੁਜਰਾਤ ਪੁਲਿਸ ਨੇ 27 ਜਨਵਰੀ ਨੂੰ ਹੀ ਮੋਰਬੀ ਸਸਪੈਂਸ਼ਨ ਬ੍ਰਿਜ ਹਾਦਸੇ ਦੇ ਮਾਮਲੇ ਵਿੱਚ 1,262 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ਵਿੱਚ ਓਰੇਵਾ ਗਰੁੱਪ ਦੇ ਜੈਸੁਖ ਪਟੇਲ ਦਾ ਨਾਂ ਵੀ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ।

Scroll to Top