ਚੰਡੀਗੜ੍ਹ, 19 ਅਗਸਤ 2024: ਪੰਜਾਬ ਦੇ ਕੈਬਿਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਤਹਿਸੀਲਦਾਰਾਂ (Tehsildars) ਨਾਲ ਮੁਲਾਕਾਤ ਹੋਈ | ਇਸ ਦੌਰਾਨ ਪੰਜਾਬ ਸਰਕਾਰ ਅਤੇ ਤਹਿਸੀਲਦਾਰਾਂ ‘ਚ ਸਹਿਮਤ ਬਣੀ, ਹੁਣ ਤਹਿਸੀਲਦਾਰ ਨਹੀਂ ਹੜਤਾਲ ਨਹੀਂ ਕਰਨਗੇ | ਇਸਤੋਂ ਪਹਿਲਾਂ ਤਹਿਸੀਲਦਾਰਾਂ ਨੇ ਪਹਿਲਾਂ ਫੈਸਲਾ ਕੀਤਾ ਸੀ ਕਿ ਉਹ 19 ਅਗਸਤ ਤੋਂ 21 ਅਗਸਤ ਹੜਤਾਲ ਕਰਨ ਦਾ ਫੈਸਲਾ ਕੀਤਾ ਸੀ |
ਬੀਤੇ ਦਿਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਤਹਿਸੀਲਦਾਰ(Tehsildars) ਯੂਨੀਅਨ ਦੇ ਆਗੂਆਂ ਵਿਚਕਾਰ ਹੋਈ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਤਹਿਸੀਲਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਪਰ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੰਤਰੀ ਨੇ ਕਿਹਾ ਕਿ ਮਾਲ ਵਿਭਾਗ ਸਭ ਤੋਂ ਮਹੱਤਵਪੂਰਨ ਹੈ। ਅਜਿਹੇ ‘ਚ ਸਾਡੀ ਕੋਸ਼ਿਸ਼ ਹੈ ਕਿ ਅਧਿਕਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ।