ਚੰਡੀਗੜ੍ਹ, 27 ਅਕਤੂਬਰ 2023: ਕਪਿਲ ਦੇਵ ਸਿੰਘ ਦੇ ਕਤਲ ਮਾਮਲੇ ‘ਚ ਮੁਖਤਾਰ ਅੰਸਾਰੀ (Mukhtar Ansari) ਨੂੰ ਵਧੀਕ ਸੈਸ਼ਨ ਜੱਜ ਕੋਰਟ ਨੰਬਰ 3 ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਮੁਖਤਾਰ ਅੰਸਾਰੀ ਨੂੰ ਦਸ ਸਾਲ ਦੀ ਕੈਦ ਅਤੇ ਪੰਜ ਲੱਖ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਦੂਜੇ ਦੋਸ਼ੀ ਸੋਨੂੰ ਯਾਦਵ ਨੂੰ 5 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜਿਕਰਯੋਗ ਹੈ ਕਿ ਵੀਰਵਾਰ ਨੂੰ ਬਦਮਾਸ਼ ਮਾਮਲੇ ‘ਚ ਮੁਖਤਾਰ ਅੰਸਾਰੀ ਅਤੇ ਉਸ ਦੇ ਸਾਥੀ ਸੋਨੂੰ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਦੌਰਾਨ ਮੁਖਤਾਰ ਬਾਂਦਾ ਜੇਲ਼੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਇਆ, ਜਦਕਿ ਸੋਨੂੰ ਯਾਦਵ ਅਦਾਲਤ ‘ਚ ਮੌਜੂਦ ਸੀ।
ਕੀ ਹੈ ਕਰੰਦਾ ਮਾਮਲਾ?
ਕਰੰਦਾ ਥਾਣਾ ਖੇਤਰ ਦੇ ਸਾਬੂਆ ਦੇ ਰਹਿਣ ਵਾਲੇ ਕਪਿਲਦੇਵ ਸਿੰਘ ਦੇ ਕਤਲ ਅਤੇ ਮੁਹੰਮਦਾਬਾਦ ਦੇ ਅਮੀਰ ਹਸਨ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦੇ ਆਧਾਰ ‘ਤੇ ਮੁਖਤਾਰ ਅੰਸਾਰੀ (Mukhtar Ansari) ਅਤੇ ਸੋਨੂੰ ਯਾਦਵ ਦੇ ਖਿਲਾਫ 2009 ‘ਚ ਕਰੰਦਾ ਥਾਣੇ ‘ਚ ਗੈਂਗਸਟਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਦੀ ਸੁਣਵਾਈ ਲੰਬੇ ਸਮੇਂ ਤੋਂ ਚੱਲ ਰਹੀ ਸੀ। 7 ਅਕਤੂਬਰ ਨੂੰ ਮੁਖਤਾਰ ਅੰਸਾਰੀ ਅਤੇ ਸੋਨੂੰ ਯਾਦਵ ਦੇ ਬਿਆਨ ਵੀਡੀਓ ਕਾਨਫਰੰਸਿੰਗ ਰਾਹੀਂ ਰਿਕਾਰਡ ਕੀਤੇ ਗਏ ਸਨ। ਇਸ ਤੋਂ ਬਾਅਦ ਬਹਿਸ ਲਈ 11 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਗਈ ਸੀ ਪਰ ਸੁਣਵਾਈ ਨਹੀਂ ਹੋ ਸਕੀ।
17 ਅਕਤੂਬਰ ਨੂੰ ਸਰਕਾਰੀ ਵਕੀਲ ਨੀਰਜ ਸ਼੍ਰੀਵਾਸਤਵ, ਮੁਖਤਾਰ ਅੰਸਾਰੀ ਅਤੇ ਸੋਨੂੰ ਯਾਦਵ ਦੇ ਵਕੀਲਾਂ ਨੇ ਸਰਕਾਰੀ ਵਕੀਲ ਦੀ ਤਰਫੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਉਣ ਦੀ ਤਾਰੀਖ਼ ਤੈਅ ਕਰ ਦਿੱਤੀ ਸੀ। ਅਦਾਲਤ ਨੇ ਵੀਰਵਾਰ 26 ਅਕਤੂਬਰ ਨੂੰ ਸ਼ਾਮ 4 ਵਜੇ ਆਪਣਾ ਫੈਸਲਾ ਸੁਣਾਉਂਦੇ ਹੋਏ ਮੁਖਤਾਰ ਅੰਸਾਰੀ ਅਤੇ ਸੋਨੂੰ ਯਾਦਵ ਨੂੰ ਗੈਂਗਸਟਰ ਐਕਟ ਦੇ ਤਹਿਤ ਦੋਸ਼ੀ ਪਾਇਆ ਗਿਆ । ਇਸਦੇ ਨਾਲ ਹੀ ਸਜ਼ਾ ਦੇ ਮੁੱਦੇ ‘ਤੇ ਸੁਣਵਾਈ ਲਈ 27 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਗਈ ਸੀ ।