July 7, 2024 12:42 pm
Yashshvi Jaiswal

ICC ਟੀ-20 ਰੈਂਕਿੰਗ ‘ਚ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਚੋਟੀ ਦੇ 10 ਬੱਲੇਬਾਜ਼ਾਂ ‘ਚ ਸ਼ਾਮਲ

ਚੰਡੀਗੜ੍ਹ, 17 ਜਨਵਰੀ 2024: ਆਈਸੀਸੀ ਨੇ ਬੁੱਧਵਾਰ ਨੂੰ ਖਿਡਾਰੀਆਂ ਦੀ ਤਾਜ਼ਾ ਟੀ-20 ਰੈਂਕਿੰਗ ਜਾਰੀ ਕੀਤੀ ਹੈ। ਭਾਰਤ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ (Yashshvi Jaiswal) ਅਤੇ ਆਲਰਾਊਂਡਰ ਅਕਸ਼ਰ ਪਟੇਲ ਨੂੰ ਵੱਡਾ ਫਾਇਦਾ ਮਿਲਿਆ ਹੈ। ਯਸ਼ਸਵੀ ਟਾਪ-10 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਸ਼ਾਮਲ ਹੋ ਗਿਆ ਹੈ। ਯਸ਼ਸਵੀ ਨੂੰ ਸੱਤ ਸਥਾਨਾਂ ਦਾ ਫਾਇਦਾ ਹੋਇਆ ਹੈ। ਇਸ ਦੇ ਨਾਲ ਹੀ ਅਕਸ਼ਰ ਪਟੇਲ ਨੇ 12 ਸਥਾਨਾਂ ਦੀ ਛਾਲ ਮਾਰੀ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਉਹ ਟਾਪ-10 ‘ਚ ਆ ਗਿਆ ਹੈ। ਦੋਵਾਂ ਖਿਡਾਰੀਆਂ ਨੂੰ ਅਫਗਾਨਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ ਬਿਹਤਰ ਪ੍ਰਦਰਸ਼ਨ ਦਾ ਫਾਇਦਾ ਮਿਲਿਆ।

ਯਸ਼ਸਵੀ (Yashshvi Jaiswal) ਸੀਰੀਜ਼ ਦੇ ਪਹਿਲੇ ਮੈਚ ‘ਚ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਦੂਜੇ ਟੀ-20 ਤੋਂ ਵਾਪਸੀ ਕੀਤੀ ਅਤੇ ਇੰਦੌਰ ‘ਚ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਯਸ਼ਸਵੀ ਨੇ ਸੱਤ ਸਥਾਨਾਂ ਦੀ ਛਾਲ ਮਾਰ ਕੇ ਸਿੱਧੇ ਟਾਪ-10 ਵਿੱਚ ਪ੍ਰਵੇਸ਼ ਕਰ ਲਿਆ ਹੈ। ਉਹ ਸਿੱਧੇ ਛੇਵੇਂ ਸਥਾਨ ‘ਤੇ ਆ ਗਏ ਹਨ। ਉਸ ਦੇ ਖਾਤੇ ਵਿੱਚ 739 ਰੇਟਿੰਗ ਅੰਕ ਹਨ। ਭਾਰਤ ਦੇ ਤਿੰਨ ਬੱਲੇਬਾਜ਼ ਹੁਣ ਟਾਪ-10 ਵਿੱਚ ਹਨ। ਰੈਂਕਿੰਗ ‘ਚ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ 869 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ‘ਤੇ ਕਾਬਜ਼ ਹੈ। ਸੂਰਿਆ ਅਫਗਾਨਿਸਤਾਨ ਖ਼ਿਲਾਫ਼ ਸੀਰੀਜ਼ ‘ਚ ਨਹੀਂ ਖੇਡ ਰਿਹਾ ਹੈ ਪਰ ਉਹ ਚੋਟੀ ‘ਤੇ ਬਣਿਆ ਹੋਇਆ ਹੈ।