July 2, 2024 10:10 pm
Sant Balbir Singh Seechewal

ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ‘ਚ ਭੇਜਣ ਦੇ ਸਨਮਾਨ ‘ਚ ਦੋਵੇਂ ਇਲਾਕੇ ਦੇ ਲੋਕ ਆਪ ਮੁਹਾਰੇ ਜਾ ਰਹੇ ਹਨ ‘ਆਪ’ ਵੱਲ

ਸ਼ਾਹਕੋਟ, 06 ਮਈ 2023: ਜਲੰਧਰ ਜ਼ਿਮਨੀ ਚੋਣ ਲਈ ਪ੍ਰਚਾਰ ਸਿਖ਼ਰਾਂ ‘ਤੇ ਪਹੁੰਚ ਗਿਆ ਹੈ। ਸ਼ਾਹਕੋਟ ਦੇ ਦੋਵੇਂ ਇਲਾਕੇ ਵਿੱਚ ਸਥਿਤੀ ਬੜੀ ਦਿਲਚਸਪ ਬਣੀ ਹੋਈ ਹੈ।ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ( Sant Balbir Singh Seechewal) ਨੂੰ ਰਾਜ ਸਭਾ ਵਿੱਚ ਭੇਜੇ ਜਾਣ ਨੂੰ ਇਲਾਕੇ ਦੇ ਸਨਮਾਨ ਵੱਜੋਂ ਦੇਖ ਰਹੇ ਹਨ। ਇਲਾਕੇ ਦੇ ਪਿੰਡਾਂ ਦੇ ਪੰਚਾਂ,ਸਰਪੰਚਾਂ ਤੇ ਹੋਰ ਮੋਹਤਬਾਰ ਲੋਕਾਂ ਦਾ ਕਹਿਣਾ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ 35 ਸਾਲ ਵਿੱਚ ਜਿਹੜੀ ਲੋਕਾਂ ਦੀ ਸੇਵਾ ਕੀਤੀ ਹੈ, ਉਸ ਨਾਲ ਇਸ ਇਲਾਕੇ ਦੀ ਤਸਵੀਰ ਤੇ ਤਕਦੀਰ ਬਦਲ ਗਈ ਹੈ।

ਇਲਾਕੇ ਵਿੱਚ ਸੜਕਾਂ ਬਣਾਉਣ ਤੋਂ ਸ਼ੁਰੂ ਕਰਕੇ ਸੰਤ ਸੀਚੇਵਾਲ ਨੇ ਵਾਤਾਵਰਣ ਦੇ ਖੇਤਰ ਵਿੱਚ ਕੰਮ ਕਰਕੇ ਇਲਾਕੇ ਦਾ ਨਾਂਅ ਦੁਨੀਆ ਭਰ ਵਿੱਚ ਚਮਕਾਇਆ ਹੈ।ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਖਿਤੇ ਵਿੱਚੋਂ ਕਦੇਂ ਵੀ ਕਿਸੇ ਪਾਰਟੀ ਨੇ ਕੋਈ ਆਗੂ ਰਾਜ ਸਭਾ ਵਿੱਚ ਨਹੀਂ ਸੀ ਭੇਜਿਆ।ਇਹ ਪਹਿਲੀਵਾਰ ਹੋਇਆ ਕਿ ਦੋਨਾ ਇਲਾਕੇ ਦੀ ਨੁਮਾਇੰਦਗੀ ਰਾਜ ਸਭਾ ਵਿੱਚ ਹੋ ਰਹੀ ਹੈ।
ਪਿੰਡ ਸੀਚੇਵਾਲ ਦੇ ਸਰਪੰਚ ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਪਾਰਟੀ ਪੱਧਰ ਤੋਂ ਉਪਰ ਉਠ ਕੇ ਇਸ ਵਾਰ ਵੋਟ ਆਪ ਨੂੰ ਪਾਉਣਗੇ ਕਿਉਂ ਕਿ ਇਹ ਵੋਟ ਇੱਕ ਤਰ੍ਹਾਂ ਨਾਲ ਸੰਤ ਸੀਚੇਵਾਲ ਦਾ ਸਨਮਾਨ ਹੋਵੇਗਾ।

ਇਸੇ ਪਿੰਡ ਦੀ ਗੁਰਬਖਸ਼ ਕੌਰ ਦਾ ਕਹਿਣਾ ਸੀ ਕਿ ਪਿੰਡ ਦੇ ਲੋਕ ਇਹ ਮੰਨ ਕੇ ਚੱਲਦੇ ਹਨ ਕਿ ਰਾਜ ਸਭਾ ਵਿੱਚ ਉਨ੍ਹਾਂ ਦੇ ਪਿੰਡ ਦੀ ਗੂੰਜ ਪਵੇਗੀ ਇਹ ਕਦੇਂ ਵੀ ਨਹੀਂ ਸੀ ਸੋਚਿਆ।ਸੰਤ ਸੀਚੇਵਾਲ ਜੀ ਨੇ ਰਾਜ ਸਭਾ ਵਿੱਚ ਪੰਜਾਬ ਅਤੇ ਖ਼ਾਸ ਕਰਕੇ ਪੰਜਾਬੀ ਮਾਂ ਬੋਲੀ ਤੇ ਖੇਤੀ ਨਾਲ ਜੁੜੇ ਮੁੱਦਿਆ ਨੂੰ ਉਠਾ ਕੇ ਸਾਰਿਆ ਦਾ ਦਿੱਲ ਜਿੱਤ ਲਿਆ ਹੈ।

ਤਲਵੰਡੀ ਮਾਧੋ ਦੇ ਸਰਪੰਚ ਜੀਤਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਜੋ ਨੁਹਾਰ ਬਦਲੀ ਹੈ ਉਸ ਵਿੱਚ ਵੱਡਾ ਯੋਗਦਾਨ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal)  ਦਾ ਹੈ।ਉਨ੍ਹਾਂ ਨੇ ਜਿਹੜਾ ਸੀਚੇਵਾਲ ਮਾਡਲ ਤਹਿਤ ਪਿੰਡ ਦੇ ਪਾਣੀ ਦਾ ਪ੍ਰਬੰਧ ਕੀਤਾ ਹੈ ਉਸ ਨਾਲ ਉਨ੍ਹਾਂ ਦਾ ਪਿੰਡ ਪੰਜਾਬ ਵਿੱਚ ਪਹਿਲੇ ਨੰਬਰ ‘ਤੇ ਆ ਗਿਆ।ਇਸੇ ਪਿੰਡ ਦੇ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਇਹ ਵੋਟ ਸੰਤ ਸੀਚੇਵਾਲ ਦੇ ਸਨਮਾਨ ਨੂੰ ਸਮਰਪਿਤ ਕੀਤੀ ਜਾਵੇਗੀ।ਇਸ ਇਲਾਕੇ ਦੇ ਲੋਕਾਂ ਨੇ ਰਾਜਸੀ ਪੱਧਰ ਤੋਂ ਉਪਰ ਉਠ ਕੇ ਇਹ ਫੈਸਲਾ ਕੀਤਾ ਹੈ ਕਿ ਹੁਣ ਉਨ੍ਹਾਂ ਦੀ ਅਵਾਜ਼ ਪਾਰਲੀਮੈਂਟ ਵਿੱਚ ਗੂੰਜ ਰਹੀ ਹੈ।

ਉਨ੍ਹਾਂ ਕਿਹਾ ਕਿ 9 ਸਾਲ ਕਾਂਗਰਸ ਦਾ ਐਮਪੀਸੀ ਨੇ ਕਦੇਂ ਵੀ ਉਨ੍ਹਾਂ ਦੇ ਪਿੰਡ ਨੂੰ ਕੋਈ ਗਰਾਂਟ ਨਹੀਂ ਸੀ ਮਿਲੀ ਜਦ ਕਿ ਸੰਤ ਸੀਚੇਵਾਲ ਨੇ ਪਹਿਲੀ ਗਰਾਂਟ 10 ਲੱਖ ਦੀ ਉਨ੍ਹਾਂ ਦੇ ਪਿੰਡ ਨੂੰ ਬਿਨ੍ਹਾਂ ਮੰਗਿਆ ਦਿੱਤੀ ਸੀ। ਸਾਬਕਾ ਚੇਅਰਮੈਨ ਮੋਹਣ ਲਾਲ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਪਹਿਲ਼ੀਵਾਰ ਦੇਖਿਆ ਹੈ ਕਿ ਲੋਕ ਰਾਜਨੀਤੀ ਤੋਂ ਉਪਰ ਉਠ ਕੇ ਆਪ ਮੁਹਾਰੇ ਆਪ ਨੂੰ ਵੋਟ ਪਾਉਣ ਲਈ ਤਿਆਰ ਰੋ ਰਹੇ ਹਨ।ਇਹ ਇੱਕ ਵੱਡੇ ਬਦਲਾਅ ਦਾ ਸੰਕੇਤ ਹੈ।