ਮਾਲੇਰਕੋਟਲਾ, 27 ਨਵੰਬਰ 2023, ਦਸਮੇਸ਼ ਚੈਰੀਟੇਬਲ ਟਰੱਸਟ ਮਾਲੇਰਕੋਟਲਾ ਵੱਲੋਂ ਟਰੱਸਟ ਦੇ ਚੇਅਰਮੈਨ ਉਘੇ ਉਦਯੋਗਪਤੀ ਗਿਆਨੀ ਅਮਰ ਸਿੰਘ ਦੀ ਅਗਵਾਈ ਹੇਠ ਹਰਜੀਤ ਸਿੰਘ ਅਤੇ ਚਤਰ ਸਿੰਘ ਦੀ ਯਾਦ ਨੂੰ ਸਮਰਪਿਤ ਅੱਜ ਦਸਮੇਸ਼ ਕੰਬਾਇਨਜ਼ ਰਾਏਕੋਟ ਰੋਡ ਵਿਖੇ ਲਗਾਏ ਗਏ 9ਵੇਂ ਵਿਸ਼ਾਲ ਮੁਫਤ ਮੈਡੀਕਲ ਚੈਕਅੱਪ ਕੈਂਪ (free medical camp) ‘ਚ ਇਲਾਕੇ ਭਰ ਤੋਂ ਪੁੱਜੇ ਕਰੀਬ 900 ਮਰੀਜ਼ਾਂ ਦਾ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਚੈਕਅੱਪ ਕਰਕੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਂ।
ਕੈਂਪ ‘ਚ ਮੁੱਖ ਮਹਿਮਾਨ ਵੱਜੋਂ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਸ ਮੌਕੇ ਖੁਦ ਕੈਂਪ ਵਿੱਚ ਮਰੀਜ਼ਾਂ ਦਾ ਚੈੱਕ ਅਪ ਕਰਕੇ ਕੈਂਪ ਦਾ ਉਦਘਾਟਨ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਦਸਮੇਸ਼ ਕੰਬਾਇਨਜ਼ ਪਰਿਵਾਰ ਦੇ ਨੌਜਵਾਨਾਂ ਚਤਰ ਸਿੰਘ ਅਤੇ ਹਰਜੀਤ ਸਿੰਘ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਦਸਮੇਸ਼ ਗਰੁੱਪ ਵੱਲੋਂ ਪਿਛਲੇ 9 ਸਾਲਾਂ ਤੋਂ ਮਾਨਵਤਾ ਦੀ ਸੇਵਾ ਵਾਲੇ ਇਸ ਮਹਾਨ ਕਾਰਜ ਰਾਹੀਂ ਆਪਣੀਆਂ ਵਿਛੜੀਆਂ ਰੂਹਾਂ ਨੂੰ ਯਾਦ ਕਰਨਾ ਆਪਣੇ ਆਪ ‘ਚ ਇੱਕ ਬਹੁਤ ਵੱਡਾ ਸ਼ਲਾਘਾ-ਪੂਰਵਕ ਕੰਮ ਹੈ। ਦਸਮੇਸ਼ ਪਰਿਵਾਰ ਦੇ ਮੁੱਖੀ ਗਿਅਨੀ ਅਮਰ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਸਮੇਸ਼ ਪਰਿਵਾਰ ਵੱਲੋਂ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਦੀ ਯਾਦ ‘ਚ ਹਰ ਸਾਲ ਲਗਾਏ ਜਾਂਦੇ ਅਜਿਹੇ ਲੋਕ ਪੱਖੀ ਵਿਸ਼ਾਲ ਮੈਡੀਕਲ ਕੈਂਪ ਤੋਂ ਵੱਡੀ, ਉਨ੍ਹਾਂ ਵਿਛੜੀਆਂ ਰੂਹਾਂ ਨੂੰ ਹੋਰ ਕੋਈ ਸਰਧਾਂਜਲੀ ਨਹੀਂ ਹੋ ਸਕਦੀ।
ਚੈਕਅੱਪ ਸ਼ੁਰੂ ਕਰਨ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਵਿਸ਼ੇਸ ਸਮਾਗਮ (free medical camp) ਦੌਰਾਨ ਟਰੱਸਟ ਦੇ ਚੇਅਰਮੈਨ ਗਿਆਨੀ ਅਮਰ ਸਿੰਘ ਜੀ ਨੇ ਹੋਰਨਾਂ ਟਰੱਸਟੀਆਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਏ ਮਹਿਮਾਨਾਂ ਡਾਕਟਰ ਸਾਹਿਬਾਨਾਂ ਅਤੇ ਆਏ ਹੋਏ ਹੋਰਨਾਂ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜਿਥੇ ਸਾਰੇ ਮਹਿਮਾਨਾਂ ਨੂੰ ਪਿਆਰ ਦੀ ਨਿਸ਼ਾਨੀ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਉਥੇ ਦਸਮੇਸ਼ ਪਰਿਵਾਰ ਨੇ ਮਾਨਵਤਾ ਦੀ ਸੇਵਾ ਵਾਲੇ ਆਪਣੇ ਇਸ ਕਾਰਜ ਨੂੰ ਰਹਿੰਦੀ ਜਿੰਦਗੀ ਤੱਕ ਇਸੇ ਤਰ੍ਹਾਂ ਜਾਰੀ ਰੱਖਣ ਦਾ ਭਰੋਸਾ ਵੀ ਦਿੱਤਾ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਸਵਾਗਤ ਕਰਦਿਆਂ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕੈਂਪ ਦੇ ਪ੍ਰਬੰਧਕਾਂ ਨੂੰ ਸ਼ੁਭ ਇੱਛਾਵਾਂ ਭੇਟ ਕਰਦਿਆ ਕਿਹਾ ਕਿ ਮਲੇਰਕੋਟਲਾ ਵਿਖੇ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਗਵਾ ਕੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੀ ਵੱਡੀ ਦੇਣ ਇਲਾਕਾ ਨਿਵਾਸੀਆਂ ਨੂੰ ਦਿੱਤੀ ਹੈ ।
ਇਸ ਮੌਕੇ ਦਸਮੇਸ਼ ਕੰਬਾਇਨਜ ਦੇ ਸੀ.ਐਮ.ਡੀ . ਅਮਰ ਸਿੰਘ ਨੇ “ਮੁੱਖ ਮੰਤਰੀ ਜਿਲ੍ਹਾ ਵੈਲਫੇਅਰ ਕਮੇਟੀ” ਨੂੰ 05 ਲੱਖ ਰੁਪਏ ਅਤੇ ਮਾਲੇਰਕੋਟਲਾ ਦੇ ਡਾ ਮੁਹੰਮਦ ਸ਼ਬੀਰ ਨੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ । ਕੈਂਪ ਦੇ ਮੁੱਖ ਪ੍ਰਬੰਧਕ ਗਿਆਨੀ ਅਮਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 10 ਵਜੇ ਸ਼ੁਰੂ ਹੋਏ ਵਿਸ਼ਾਲ ਕੈਂਪ ਦੌਰਾਨ
ਡਾ.ਬ੍ਰਿਜੇਸ਼ ਕੁਮਾਰ ਬਧਨ ਡੀ.ਐਮ. (ਦਿਲ ਦੇ ਰੋਗਾਂ ਦੇ ਮਾਹਿਰ) ਗਲੋਬਲ ਹਾਰਟ ਐਂਡ ਸੁਪਰ ਸਪੈਸ਼ਲਿਟੀ ਹਸਪਤਾਲ, ਲੁਧਿਆਣਾ,ਡਾ. ਕਾਰਤਿਕ ਗੋਇਲ ਡੀ.ਐਮ. (ਪੇਟ ਅਤੇ ਜ਼ਿਗਰ ਦੀਆਂ ਬਿਮਾਰੀਆਂ ਦੇ ਮਾਹਿਰ) ਅਮੀਰੀਟਸ ਹਸਪਤਾਲ, ਲੁਧਿਆਣਾ ਡਾ. ਗੁਰਵਿੰਦਰ ਸਿੰਘ ਡੀ. ਐਮ. (ਕੈਂਸਰ ਦੇ ਰੋਗਾਂ ਦੇ ਮਾਹਿਰ) ਐਸ.ਪੀ.ਐਸ. (ਅਪੋਲੋ) ਹਸਪਤਾਲ, ਲੁਧਿਆਣਾ ਡਾ.ਰਾਕੇਸ ਅਰੋੜਾ ਐਮ.ਐਸ. (ਅੱਖਾਂ ਦੇ ਰੋਗਾਂ ਦੇ ਮਾਹਿਰ) ਅਰੋੜਾ ਆਈ ਹਸਪਤਾਲ, ਮਾਲੇਰਕੋਟਲਾ,ਡਾ. ਆਸ਼ਾ ਪ੍ਰਿਤਪਾਲ ਕੌਰ ਐਮ.ਐਸ. (ਅੱਖਾਂ ਦੇ ਰੋਗਾਂ ਦੇ ਮਾਹਿਰ) ਗੁਰੂ ਤੇਗ ਬਹਾਦਰ ਆਈ ਹਸਪਤਾਲ, ਪਟਿਆਲਾ,ਡਾ. ਗੁਰਵਿੰਦਰ ਸਿੰਘ ਐਮ.ਡੀ. (ਜਨਰਲ ਰੋਗਾਂ ਦੇ ਮਾਹਿਰ) ਗੁਰਵਿੰਦਰ ਹਸਪਤਾਲ, ਮਾਲੇਰਕੋਟਲਾ,ਡਾ. ਕਰਨਵੀਰ ਸਿੰਘ ਐਮ.ਡੀ. (ਔਰਤਾਂ ਦੇ ਰੋਗਾਂ ਦੇ ਮਾਹਿਰ) ਕਰਨਵੀਰ ਮੈਟਰਨਿਟੀ ਅਤੇ ਇਨਫਰਟੀਲਿਟੀ ਹਸਪਤਾਲ, ਮਾਲੇਰਕੋਟਲਾ ਡਾ.ਪ੍ਰਭਲੀਨ ਕੌਰ ਐਮ.ਡੀ.(ਛਾਤੀ ਅਤੇ ਟੀ. ਬੀ. ਰੋਗਾਂ ਦੇ ਮਾਹਿਰ) ਕਰਨਵੀਰ ਮੈਟਰਨਿਟੀ ਅਤੇ ਇਨਫਰਟੀਲਿਟੀ ਹਸਪਤਾਲ, ਮਾਲੇਰਕੋਟਲਾ ਦੀਆਂ ਟੀਮਾਂ ਨੇ ਵੱਖੋ-ਵੱਖ ਬੀਮਾਰੀਆਂ ਦੇ ਕਰੀਬ 900 ਮਰੀਜ਼ਾਂ ਦੇ ਦਿਲ, ਕੈਂਸਰ, ਕੰਨ-ਨੱਕ-ਗਲਾ, ਛਾਤੀ ਰੋਗ, ਪੇਟ-ਜਿਗਰ, ਬਾਂਝਪਨ ਤੇ ਔਰਤਾਂ ਦੇ ਰੋਗਾਂ ਸਮੇਤ ਜਨਰਲ ਬਿਮਾਰੀਆਂ ਦਾ ਮੁਫਤ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ, ਜਦ ਕਿ ਕਰੀਬ 70 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਕੇ ਲੈਂਜ਼ ਪਾਉਣ ਲਈ ਚੋਣ ਕੀਤੀ ਗਈ ਅਤੇ 100 ਮਰੀਜ਼ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੈਂਪ ਦੌਰਾਨ ਵੱਖੋ-ਵੱਖ ਬਿਮਾਰੀਆਂ ਦੇ ਫਰੀ ਟੈਸਟ ਵੀ ਮੌਕੇ ਤੇ ਹੀ ਕੀਤੇ ਗਏ। ਲਗਾਏ ਗਏ ਕੈਂਪ ਦੀ ਵਿਸ਼ੇਸ਼ ਵਿਸ਼ੇਸ਼ਤਾ ਇਹ ਸੀ ਤੇ ਕੈਂਪ ਦੌਰਾਨ ਸਾਰੇ ਮਰੀਜ਼ਾਂ ਅਤੇ ਪਹੁੰਚੇ ਲੋਕਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ, ਡਿਪਟੀ ਕਮਿਸ਼ਨਰ ਡਾ ਪੱਲਵੀ,ਐਸ.ਪੀ.(ਐਚ) ਸ੍ਰੀਮਤੀ ਸਵਰਨਜੀਤ ਕੌਰ, ਸਿਵਲ ਸਰਜਨ ਡਾ.ਹਰਿੰਦਰ ਸ਼ਰਮਾ, ਸਹਾਇਕ ਸਿਵਲ ਸਰਜਨ ਡਾ਼.ਜੋਤੀ ਕਪੂਰ ਡੀ.ਐਸ.ਪੀ. ਕੁਲਦੀਪ ਸਿੰਘ , ਵਿਧਾਇਕ ਮਾਲੇਰਕੋਟਲਾ ਦੀ ਸਰੀਕੇ ਹਯਾਤ ਮੈਡਮ ਫਰਿਆਲ ਉਰ ਰਹਿਮਾਨ,ਡਾ ਰਾਜ ਅਰੋੜਾ,ਮੋਹਨ ਸਿੰਘ,ਕਰਨੈਲ ਸਿੰਘ, ਆਮ ਆਦਮੀ ਪਾਰਟੀ ਪ੍ਰਭਾਰੀ (ਸੰਗਰੂਰ) ਜਾਫਰ ਅਲੀ, ਆਪ ਦੇ ਬਲਾਕ ਪ੍ਰਧਾਨ ਅਬਦੁਲ ਹਲੀਮ ਮਿਲਕਬੈਲ ,ਦਰਸ਼ਨ ਸਿੰਘ ਦਰਦੀ,ਕੈਪਟਨ ਜੇ ਵੀ ਸਿੰਘ, ਬਲਵਿੰਦਰ ਸੈਣੀ ਵੀ ਮੌਜੂਦ ਸਨ ।