July 7, 2024 2:45 pm
Nobel Prize

ਸਾਹਿਤ ਦੇ ਖੇਤਰ ‘ਚ ਨਾਰਵੇ ਦੇ ਲੇਖਕ ਜੌਹਨ ਫੋਸੇ ਨੂੰ ਮਿਲਿਆ ਨੋਬਲ ਪੁਰਸਕਾਰ

ਚੰਡੀਗੜ੍ਹ, 05 ਅਕਤੂਬਰ, 2023: ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ (Nobel Prize) ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ। 2023 ਦਾ ਨੋਬਲ ਪੁਰਸਕਾਰ ਨਾਰਵੇ ਦੇ ਲੇਖਕ ਜੌਹਨ ਫੋਸੇ (Jon Fosse) ਨੂੰ ਦਿੱਤਾ ਗਿਆ। ਉਸ ਨੂੰ ਇਹ ਸਨਮਾਨ ਉਸ ਦੇ ਨਵੀਨਤਾਕਾਰੀ ਨਾਟਕਾਂ ਅਤੇ ਵਾਰਤਕ ਲਈ ਦਿੱਤਾ ਗਿਆ ਸੀ, ਜੋ ਅਣਕਹੇ ਦੀ ਆਵਾਜ਼ ਬਣਦੇ ਹਨ।

ਪਿਛਲੇ ਸਾਲ ਭਾਵ 2022 ਦਾ ਸਾਹਿਤ ਦਾ ਨੋਬਲ ਪੁਰਸਕਾਰ ਫਰਾਂਸੀਸੀ ਲੇਖਿਕਾ ਐਨੀ ਅਰਨੌਕਸ (Annie Ernaux) ਨੂੰ ਦਿੱਤਾ ਗਿਆ ਸੀ। ਐਨੀ ਦਾ ਜਨਮ 1 ਸਤੰਬਰ 1940 ਨੂੰ ਹੋਇਆ ਸੀ। ਉਹ ਇੱਕ ਫਰਾਂਸੀਸੀ ਲੇਖਕ ਅਤੇ ਸਾਹਿਤ ਦੀ ਪ੍ਰੋਫੈਸਰ ਹੈ। ਉਨ੍ਹਾਂ ਦੀ ਸਾਹਿਤਕ ਰਚਨਾ ਜ਼ਿਆਦਾਤਰ ਸਵੈ-ਜੀਵਨੀ ਹੈ, ਸਮਾਜ ਸ਼ਾਸਤਰ ‘ਤੇ ਆਧਾਰਿਤ ਹੈ।