NIA

NIA ਨੂੰ ਮਿਲੀ ਈ-ਮੇਲ ‘ਚ PM ਮੋਦੀ ਨੂੰ ਮਾਰਨ ਧਮਕੀ, ਲਾਰੈਂਸ ਬਿਸ਼ਨੋਈ ਦੀ ਰਿਹਾਈ ਤੇ 500 ਕਰੋੜ ਰੁਪਏ ਮੰਗੇ

ਚੰਡੀਗੜ੍ਹ 05 ਅਕਤੂਬਰ 2023: ਸੁਰੱਖਿਆ ਏਜੰਸੀਆਂ ਐੱਨ.ਆਈ.ਏ (NIA) ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸੁਰੱਖਿਆ ਏਜੰਸੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਅਤੇ ਅਹਿਮਦਾਬਾਦ ਵਿੱਚ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਦੇਣ ਵਾਲੀ ਇੱਕ ਈਮੇਲ ਮਿਲੀ ਹੈ ਅਤੇ 500 ਕਰੋੜ ਰੁਪਏ ਦੇ ਨਾਲ-ਨਾਲ ਜੇਲ੍ਹ ਵਿੱਚ ਬੰਦ ਬਦਮਾਸ਼ ਲਾਰੈਂਸ ਬਿਸ਼ਨੋਈ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਧਮਕੀ ਈਮੇਲ ਬਾਰੇ ਮੁੰਬਈ ਪੁਲਿਸ ਨੂੰ ਸੁਚੇਤ ਕਰਦਿਆਂ ਗੁਜਰਾਤ ਪੁਲਿਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਏਜੰਸੀਆਂ ਨਾਲ ਸਾਂਝਾ ਕੀਤਾ ਹੈ ਤਾਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਸਕਣ |

ਰਿਪੋਰਟ ਮੁਤਾਬਕ ਵੀਰਵਾਰ ਸਵੇਰੇ ਸਿਟੀ ਪੁਲਿਸ ਕੰਟਰੋਲ ਰੂਮ ਨੂੰ ਐੱਨ.ਆਈ.ਏ ਤੋਂ ਇੱਕ ਅਲਰਟ ਮਿਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਧਮਕੀ ਭਰੀ ਈਮੇਲ ਮਿਲੀ ਹੈ। ਈਮੇਲ ਵਿੱਚ ਕਿਹਾ ਗਿਆ ਹੈ, “ਤੁਮਹਾਰੀ ਸਰਕਾਰ ਸੇ ਹਮ 500 ਕਰੋੜ ਔਰ ਲਾਰੈਂਸ ਬਿਸ਼ਨੋਈ ਚਾਹਿਏ ਨਹੀਂ ਤੋ ਕਲ ਹਮ ਨਰਿੰਦਰ ਮੋਦੀ ਕੇ ਸਾਥ ਨਰਿੰਦਰ ਮੋਦੀ ਸਟੇਡੀਅਮ ਵੀ ਉਡਾ ਦੇਂਗੇ । ਹਿੰਦੁਸਤਾਨ ਮੈਂ ਸਬਕੁਛ ਬਿਕਤਾ ਹੈ ਤੋ ਹਮਨੇ ਭੀ ਕੁਛ ਖਰੀਦ ਲਿਆ ਹੈ ਕਿਤਨਾ ਵੀ ਸੁਰੱਖਿਅਤ ਕਰਲੋ ਹਮਸੇ ਨਹੀਂ ਬਚਾ ਪਾਓਗੇ ਅਗਰ ਬਾਤ ਕਰਨੀ ਹੈ ਤੋ ਇਸ ਮੇਲ ਪਰ ਹੀ ਬਾਤ ਕਰਨਾ । ਹਿੰਦੁਸਤਾਨ ਵਿੱਚ ਸਭ ਕੁਝ ਵਿਕਦਾ ਹੈ, ਇਸ ਲਈ ਅਸੀਂ ਵੀ ਕੁਝ ਖਰੀਦ ਲਿਆ ਹੈ। ਤੁਸੀਂ ਜਿੰਨੇ ਵੀ ਸੁਰੱਖਿਅਤ ਹੋ, ਤੁਸੀਂ ਸਾਡੇ ਤੋਂ ਸੁਰੱਖਿਅਤ ਨਹੀਂ ਰਹਿ ਸਕੋਗੇ। ਜੇਕਰ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤਾਂ ਇਸ ਈਮੇਲ ‘ਤੇ ਕਰੋ) ”

ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦਾ ਉਦਘਾਟਨੀ ਮੈਚ ਵੀਰਵਾਰ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਇਆ।’

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਬਿਸ਼ਨੋਈ 2014 ਤੋਂ ਜੇਲ੍ਹ ਵਿੱਚ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਜੇਲ੍ਹ ਦੇ ਅੰਦਰੋਂ ਆਪਣੇ ਗਿਰੋਹ ਨੂੰ ਚਲਾ ਰਿਹਾ ਸੀ। ਉਹ ਪੰਜਾਬ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਸਾਲ ਬਿਸ਼ਨੋਈ ਨੇ ਮੂਸੇਵਾਲਾ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਪਹਿਲਾਂ ਉਸਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ, ਇਹ ਦਾਅਵਾ ਕਰਦੇ ਹੋਏ ਕਿ ਕਾਲਾ ਹਿਰਨ ਕਲਤ ਕਾਂਡ ਨੂੰ ਲੈ ਕੇ ਉਸਦਾ ਭਾਈਚਾਰਾ ਸਲਮਾਨ ਖਾਨ ਤੋਂ ਨਾਰਾਜ਼ ਸੀ।

 

Scroll to Top