ਚੰਡੀਗੜ੍ਹ, 19 ਜੁਲਾਈ 2024: ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰ.ਮ੍ਰਿ.ਤ.ਪਾ.ਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਅੱਜ ਪੁਲਿਸ ਨੇ ਨਸ਼ੇ ਦੇ ਮਾਮਲੇ (drug case) ‘ਚ ਜਲੰਧਰ ਸੈਸ਼ਨ ਕੋਰਟ ‘ਚ ਪੇਸ਼ ਕੀਤਾ | ਇਸ ਦੌਰਾਨ ਪੁਲਿਸ ਨੇ ਮੁਲਜ਼ਮ ਦਾ 10 ਦਿਨਾਂ ਦਾ ਰਿਮਾਂਡ ਮੰਗਿਆ, ਪਰ ਅਦਾਲਤ ਨੇ ਸਿਰਫ਼ 2 ਦਿਨਾਂ ਦਾ ਰਿਮਾਂਡ ਦਿੱਤਾ ਹੈ |
ਜਿਕਰਯੋਗ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਫਿਲੌਰ ਕੋਰਟ ਤੋਂ ਰਿਮਾਂਡ ਨਹੀਂ ਮਿਲਿਆ ਸੀ | ਅੱਜ ਪੁਲਿਸ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ | ਫਿਲੌਰ ਪੁਲਿਸ ਨੇ ਜਲੰਧਰ ਸੈਸ਼ਨ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਰਿਮਾਂਡ ਦੀ ਮੰਗ ਕੀਤੀ ਸੀ | ਫਿਲੌਰ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ 11 ਜੁਲਾਈ ਦੀ ਸ਼ਾਮ ਅਤੇ ਉਸ ਦੇ ਸਾਥੀ ਲਵਪ੍ਰੀਤ ਸਮੇਤ ਫਿਲੌਰ ਹਾਈਵੇਅ ਤੋਂ ਫੜਿਆ ਸੀ। ਉਨ੍ਹਾਂ ਕੋਲੋਂ 4 ਗ੍ਰਾਮ ਆਈਸ ਨਸ਼ਾ ਬਰਾਮਦ ਹੋਇਆ ਸੀ ।