ਚੰਡੀਗੜ 09 ਜੁਲਾਈ 2024: ਕੁਝ ਦਿਨ ਪਹਿਲਾਂ ਬਿਜਲੀ ਦੀ ਖ਼ਰਾਬੀ ਠੀਕ ਕਰਨ ਲਏ ਬਿਜਲੀ ਖੰਭੇ ‘ਤੇ ਚੜੇ ਇੱਕ ਲਾਈਨਮੈਨ (lineman) ਸਤਵਿੰਦਰ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ | ਇਸ ਮਾਮਲੇ ‘ਚ ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਕਾਰਵਾਈ ਕਰਦਿਆਂ ਇਸ ਮਾਮਲੇ ‘ਚ ਮੁੱਖ ਇੰਜਨੀਅਰ ਦੱਖਣੀ ਜ਼ੋਨ ਪਟਿਆਲਾ ਤੋਂ ਰਿਪੋਰਟ ਮੰਗੀ ਹੈ |
ਜਿਕਰਯੋਗ ਹੈ ਕਿ ਬੀਤੇ ਦਿਨ ਪਾਵਰਕੌਮ ਅਤੇ ਠੇਕਾ ਮੁਲਾਜ਼ਮ ਨੇ ਖਰੜ ‘ਚ ਧਰਨਾ ਪ੍ਰਦਰਸ਼ਨ ਕੀਤਾ ਅਤੇ ਇਸ ਘਟਨਾ ਦਾ ਜ਼ਿੰਮੇਵਾਰ ਪਾਵਰਕੌਮ ਵਿਭਾਗ ਨੂੰ ਦੱਸਿਆ | ਉਨ੍ਹਾਂ ਨੇ ਕੰਮਕਾਜੀ ਹਾਲਤਾਂ ਅਤੇ ਸੁਰੱਖਿਆ ਉਪਕਰਨਾਂ ਦੀ ਘਾਟ ਦਾ ਦੋਸ਼ ਲਾਇਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪੀਐਸਪੀਸੀਐਲ ਵੱਲੋਂ ਲਾਈਨਮੈਨਾਂ ਨੂੰ ਸਹੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ।