Sohana

ਸੋਹਾਣਾ ‘ਚ ਬਿਲਡਿੰਗ ਡਿੱਗਣ ਦੇ ਮਾਮਲੇ ‘ਚ ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਚੰਡੀਗੜ੍ਹ 23 ਦਸੰਬਰ 2024: ਸੋਹਾਣਾ (Sohana) ‘ਚ ਰਿਓਲ ਜਿੰਮ ਦੀ ਬਿਲਡਿੰਗ ਡਿੱਗਣ ਦੇ ਮਾਮਲੇ ‘ਚ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਬਿਲਡਿੰਗ ਮਾਲਕ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਨੂੰ ਅੱਜ ਮੋਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ | ਇਸ ਦੌਰਾਨ ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ |

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ ਭਾਰਤੀ ਨਿਆਏ ਸਹਿੰਤਾ ਦੀ ਧਾਰਾ 105 ਅਧੀਨ ਕੇਸ ਦਰਜ ਕੀਤਾ ਸੀ | ਜਦੋਂ ਕਿ ਪੁਲਿਸ ਨੇ ਇੱਕ ਠੇਕੇਦਾਰ ਸੁਰੇਸ਼ ਨੂੰ ਕੇਸ ‘ਚ ਨਾਮਜਦ ਕੀਤਾ ਹੈ। ਜਿਕਰਯੋਗ ਹੈ ਕਿ ਇੱਕ ਬਹੁ-ਮੰਜ਼ਿਲਾ ਇਮਾਰਤ ਡਿੱਗਣ ਨਾਲ ਹਿਮਾਚਲ ਪ੍ਰਦੇਸ਼ ਦੀ ਇੱਕ ਲੜਕੀ ਦੀ ਮੌਤ ਹੋ ਗਈ। ਜਦੋਂ ਕਿ ਬਾਹਰ ਉਸ ਦਾ ਮੰਗੇਤਰ ਕਾਰ ‘ਚ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਇਸਦੇ ਹੀ ਇਕ ਨੌਜਵਾਨ ਦੀ ਮੌਤ ਹੋਈ ਹੈ |

ਹਾਦਸੇ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ। ਦੋਵਾਂ ਦਾ ਮਾਰਚ ਮਹੀਨੇ ‘ਚ ਵਿਆਹ ਹੋਣਾ ਸੀ। ਘਰ ‘ਚ ਤਿਆਰੀਆਂ ਚੱਲ ਰਹੀਆਂ ਸਨ ਪਰ ਇਸ ਹਾਦਸੇ ਕਾਰਨ ਹੁਣ ਸੋਗ ਦੀ ਲਹਿਰ ਹੈ।

Read More: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2024 ਛੂਹਿਆਂ ਨਵੀਆਂ ਉਚਾਈਆਂ, ਜਾਣੋ ਪ੍ਰਾਪਤੀਆਂ

Scroll to Top