BSF

ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ‘ਚ BSF ਵੱਲੋਂ ਤਸਕਰਾਂ ਦੀ ਸਾਜ਼ਿਸ਼ ਨਾਕਾਮ, ਚੀਨ ‘ਚ ਬਣਿਆ ਡਰੋਨ ਬਰਾਮਦ

ਚੰਡੀਗੜ੍ਹ, 09 ਦਸੰਬਰ 2023: ਇੱਕ ਪਾਕਿਸਤਾਨੀ ਡਰੋਨ ਜੋ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ, ਉਸ ਨੂੰ ਬੀਐਸਐਫ (BSF) ਨੇ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ । ਇਹ ਡਰੋਨ ਸ਼ਨੀਵਾਰ ਸਵੇਰੇ ਸਰਚ ਆਪਰੇਸ਼ਨ ਦੌਰਾਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਰੋਹੀਲਾ ਹਾਜੀ ਨੇੜੇ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ ।

ਬੀਐਸਐਫ (BSF) ਦੇ ਬੁਲਾਰੇ ਮੁਤਾਬਕ 8 ਦਸੰਬਰ ਦੀ ਰਾਤ ਕਰੀਬ 10:10 ਵਜੇ ਬੀਐਸਐਫ ਨੇ ਪਿੰਡ ਮਾਬੋਕੇ ਨੇੜੇ ਸ਼ੱਕੀ ਡਰੋਨ ਗਤੀਵਿਧੀ ਨੂੰ ਰੋਕਿਆ ਗਿਆ ਹੈ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਲਗਭਗ 7:25 ‘ਤੇ ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਰੋਹੀਲਾ ਹਾਜੀ ਦੇ ਨਾਲ ਲੱਗਦੇ ਇੱਕ ਕਿਸਾਨ ਦੇ ਖੇਤ ਵਿੱਚੋਂ ਇੱਕ ਛੋਟਾ ਡਰੋਨ ਫੜਿਆ ਅਤੇ ਛੱਡਣ ਦੀ ਵਿਧੀ ਬਰਾਮਦ ਕੀਤੀ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਹੈ (ਮਾਡਲ – DJI Mavic 3 ਕਲਾਸਿਕ, ਚੀਨ ਵਿੱਚ ਬਣਿਆ ਹੈ )। ਬੀਐਸਐਫ ਨੇ ਤਸਕਰਾਂ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

Scroll to Top