ਚੰਡੀਗੜ੍ਹ, 22 ਅਕਤੂਬਰ 2024: ਬਹਿਰਾਇਚ ਹਿੰਸਾ (Bahraich violence) ਦੇ ਤਿੰਨ ਮੁਲਜ਼ਮਾਂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ (Supreme Court) ਕੱਲ੍ਹ ਯਾਨੀ ਬੁੱਧਵਾਰ ਨੂੰ ਸੁਣਵਾਈ ਕਰੇਗਾ | ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਉਦੋਂ ਤੱਕ ਬੁਲਡੋਜ਼ਰ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ।
ਦੂਜੇ ਪਾਸੇ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਸੁਪਰੀਮ ਕੋਰਟ ਨੂੰ ਬੁੱਧਵਾਰ ਤੱਕ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ ਹੈ। ਦਰਅਸਲ, ਮੁਲਜ਼ਮਾਂ ਨੇ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਜਾਰੀ ਕੀਤੇ ਢਾਹੁਣ ਦੇ ਨੋਟਿਸ ਦੇ ਖ਼ਿਲਾਫ ਸੁਪਰੀਮ ਕੋਰਟ ਕੋਲ ਪਹੁੰਚ ਕਰਕੇ ਪਟੀਸ਼ਨ ਦਾਇਰ ਕੀਤੀ ਹੈ।
Read M0re: BRICS Summit: ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਕਜ਼ਾਨ ਪਹੁੰਚੇ PM ਮੋਦੀ
ਪਟੀਸ਼ਨਕਰਤਾਵਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੀਯੂ ਸਿੰਘ ਨੇ ਸੁਪਰੀਮ ਕੋਰਟ (Supreme Court) ਦੀ ਬੈਂਚ ਅੱਗੇ ਇਸ ਮਾਮਲੇ (Bahraich violence) ਦਾ ਜ਼ਿਕਰ ਕੀਤਾ ਅਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਵਕੀਲ ਨੇ ਕਿਹਾ ਕਿ ਯੂਪੀ ਸਰਕਾਰ ਨੇ ਨੋਟਿਸ ਦਾ ਜਵਾਬ ਦੇਣ ਲਈ ਸਿਰਫ਼ 3 ਦਿਨ ਦਾ ਸਮਾਂ ਦਿੱਤਾ ਹੈ। ਵਕੀਲ ਨੇ ਕਿਹਾ ਕਿ ਹਾਈ ਕੋਰਟ ਨੇ ਕੋਈ ਸੁਰੱਖਿਆ ਨਹੀਂ ਦਿੱਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਜ਼ੁਬਾਨੀ ਤੌਰ ‘ਤੇ ਏਐਸਜੀ ਨੂੰ ਬੁੱਧਵਾਰ ਤੱਕ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਅਤੇ ਮਾਮਲੇ ਨੂੰ ਉਸੇ ਦਿਨ ਲਈ ਸੂਚੀਬੱਧ ਕੀਤਾ।
ਕੀ ਹੈ ਪੂਰਾ ਮਾਮਲਾ ?
ਜਿਕਰਯੋਗ ਹੈ ਕਿ ਮਹਾਰਾਜਗੰਜ ‘ਚ ਇਕ ਧਾਰਮਿਕ ਸਥਾਨ ਦੇ ਬਾਹਰ ਉੱਚੀ ਆਵਾਜ਼ ‘ਚ ਸੰਗੀਤ ਵਜਾਉਣ ਨੂੰ ਲੈ ਕੇ ਹੋਏ ਅੰਤਰ-ਧਾਰਮਿਕ ਵਿਵਾਦ ‘ਚ ਰਾਮ ਗੋਪਾਲ ਮਿਸ਼ਰਾ (22) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਇਸ ਘਟਨਾ ਨੇ ਹਿੰਸਾ ਭੜਕ ਗਈ | ਜਿਸ ਕਾਰਨ ਇਲਾਕੇ ‘ਚ ਅੱਗਜ਼ਨੀ ਅਤੇ ਭੰਨ-ਤੋੜ ਦੀਆਂ ਘਟਨਾਵਾਂ ਵਾਪਰੀਆਂ ਅਤੇ ਇੰਟਰਨੈੱਟ ਸੇਵਾ ਚਾਰ ਦਿਨਾਂ ਲਈ ਮੁਅੱਤਲ ਰਹੀਆਂ ਸਨ ।
ਜਿਕਰਯੋਗ ਹੈ ਕਿ ਬਹਿਰਾਇਚ ਹਿੰਸਾ ਮਾਮਲੇ ‘ਚ ਉੱਤਰ ਪ੍ਰਦੇਸ਼ ਦੀ ਪੁਲਿਸ (UP Police) ਨੇ 17 17 ਅਕਤੂਬਰ ਨੂੰ ਐਨਕਾਊਂਟਰ ਤੋਂ ਬਾਅਦ ਮੁੱਖ ਮੁਲਜ਼ਮ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਐਨਕਾਊਂਟਰ ਦੌਰਾਨ ਗੋਲੀ ਲੱਗਣ ਕਾਰਨ ਦੋ ਮੁਲਜ਼ਮ ਜ਼ਖ਼ਮੀ ਹੋ ਗਏ ਸਨ । ਏਡੀਜੀ ਕਾਨੂੰਨ ਅਤੇ ਵਿਵਸਥਾ ਅਮਿਤਾਭ ਯਸ਼ ਨੇ ਕਿਹਾ ਸੀ ਕਿ ਇਹ ਸਾਰੇ ਹਿੰਸਾ ਦੇ ਮੁਲਜ਼ਮ ਹਨ। ਪੁਲਿਸ ਮੁਤਾਬਕ ਮੁਲਜ਼ਮ ਨੇਪਾਲ ਭੱਜਣ ਦੀ ਯੋਜਨਾ ਬਣਾ ਰਹੇ ਸਨ।