Australian Open

ਆਸਟ੍ਰੇਲੀਅਨ ਓਪਨ ‘ਚ 16 ਸਾਲਾ ਰੂਸੀ ਟੈਨਿਸ ਖਿਡਾਰਨ ਨੇ ਗ੍ਰੈਂਡ ਸਲੈਮ ਉਪ ਜੇਤੂ ਨੂੰ ਹਰਾਇਆ

ਚੰਡੀਗੜ੍ਹ, 17 ਜਨਵਰੀ 2024: ਆਸਟ੍ਰੇਲੀਅਨ ਓਪਨ 2024 (Australian Open) ਦੇ ਚੌਥੇ ਦਿਨ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ । ਪਹਿਲੀ ਵਾਰ ਆਸਟ੍ਰੇਲੀਅਨ ਓਪਨ ‘ਚ ਹਿੱਸਾ ਲੈ ਰਹੀ ਹੈ 16 ਸਾਲਾ ਰੂਸੀ ਟੈਨਿਸ ਖਿਡਾਰਨ ਮੀਰਾ ਐਂਡਰੀਵਾ (Mira Andreeva) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੂਰਨਾਮੈਂਟ ਦੇ ਦੂਜੇ ਦੌਰ ‘ਚ ਓਨਸ ਜਾਬੇਉਰ ਨੂੰ ਹਰਾ ਦਿੱਤਾ। ਵਿਸ਼ਵ ਦੇ ਚੋਟੀ ਦੇ 10 ਖਿਡਾਰੀ ‘ਤੇ ਰੂਸੀ ਖਿਡਾਰਨ ਦੀ ਇਹ ਪਹਿਲੀ ਜਿੱਤ ਹੈ। ਵਿਸ਼ਵ ਦੀ 47ਵੇਂ ਨੰਬਰ ਦੀ ਖਿਡਾਰਨ ਐਂਡਰੀਵਾ ਨੇ ਦੂਜੇ ਦੌਰ ਵਿੱਚ ਛੇਵਾਂ ਦਰਜਾ ਪ੍ਰਾਪਤ ਜਾਬੇਉਰ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਹਰਾਇਆ ਹੈ ।

ਮੈਲਬੌਰਨ ਪਾਰਕ ‘ਚ ਆਪਣਾ ਪਹਿਲਾ ਟੂਰਨਾਮੈਂਟ (Australian Open) ਖੇਡ ਰਹੀ ਐਂਡਰੀਵਾ (Mira Andreeva) ਨੇ ਤਿੰਨ ਵਾਰ ਦੀ ਗ੍ਰੈਂਡ ਸਲੈਮ ਉਪ ਜੇਤੂ ਨੂੰ ਰਾਡ ਲੈਵਰ ਏਰੀਨਾ ‘ਚ ਸਿਰਫ 54 ਮਿੰਟ ‘ਚ 6-0, 6-2 ਨਾਲ ਹਰਾਇਆ। ਉਸ ਨੇ ਪਿਛਲੇ ਸਾਲ ਆਪਣਾ ਗ੍ਰੈਂਡ ਸਲੈਮ ਡੈਬਿਊ ਕੀਤਾ ਸੀ। ਉਹ ਵਿੰਬਲਡਨ 2023 ਦੇ ਚੌਥੇ ਗੇੜ, ਫ੍ਰੈਂਚ ਓਪਨ ਦੇ ਤੀਜੇ ਦੌਰ ਅਤੇ ਯੂਐਸ ਓਪਨ ਦੇ ਦੂਜੇ ਦੌਰ ਵਿੱਚ ਪਹੁੰਚੀ।

Scroll to Top