Voting

7ਵੇਂ ਪੜਾਅ ‘ਚ ਦੁਪਹਿਰ 3 ਵਜੇ ਤੱਕ 49.68 ਫੀਸਦੀ ਵੋਟਿੰਗ ਦਰਜ, ਜਾਣੋ ਕਿਹੜੇ ਸੂਬੇ ‘ਚ ਕਿੰਨੀ ਫੀਸਦੀ ਵੋਟਿੰਗ ਹੋਈ ?

ਚੰਡੀਗੜ੍ਹ, 1 ਜੂਨ 2024: ਅੱਜ ਲੋਕ ਸਭਾ ਚੋਣਾਂ 2024 ਦੇ ਆਖ਼ਰੀ ਅਤੇ ਸੱਤਵੇਂ ਪੜਾਅ ਲਈ ਅੱਠ ਸੂਬਿਆਂ ਦੀਆਂ 57 ਸੀਟਾਂ ‘ਤੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ‘ਚ ਦੁਪਹਿਰ 3 ਵਜੇ ਤੱਕ 49.68 ਫੀਸਦੀ ਵੋਟਿੰਗ (Voting) ਹੋਈ। ਇਸ ਸਮੇਂ ਦੌਰਾਨ, ਰਫ਼ਤਾਰ ਝਾਰਖੰਡ ਵਿੱਚ ਸਭ ਤੋਂ ਤੇਜ਼ ਅਤੇ ਬਿਹਾਰ ਵਿੱਚ ਸਭ ਤੋਂ ਮੱਠੀ ਹੈ।

ਜਾਣੋ ਕਿਹੜੇ ਸੂਬੇ ਵਿੱਚ ਦੁਪਹਿਰ 3 ਵਜੇ ਤੱਕ ਕਿੰਨੀ ਫੀਸਦੀ ਵੋਟਿੰਗ ਹੋਈ ?

ਪੰਜਾਬ: 46.38 ਫੀਸਦੀ
ਬਿਹਾਰ: 42.95 ਫੀਸਦੀ
ਚੰਡੀਗੜ੍ਹ: 52.61 ਫੀਸਦੀ
ਹਿਮਾਚਲ ਪ੍ਰਦੇਸ਼: 58.41 ਫੀਸਦੀ
ਝਾਰਖੰਡ: 60.14 ਫੀਸਦੀ
ਉੜੀਸਾ: 49.77 ਫੀਸਦੀ
ਉੱਤਰ ਪ੍ਰਦੇਸ਼: 46.83 ਫੀਸਦੀ
ਪੱਛਮੀ ਬੰਗਾਲ: 58.46 ਫੀਸਦੀ

Scroll to Top