IGNOU

2024 ਦੀ ਰੈਂਕਿੰਗ ‘ਚ ਓਪਨ ਯੂਨੀਵਰਸਿਟੀ ਸ਼੍ਰੇਣੀ ‘ਚ IGNOU ਨੂੰ ਮਿਲਿਆ ਪਹਿਲਾ ਸਥਾਨ

ਚੰਡੀਗੜ੍ਹ, 13 ਅਗਸਤ 2024: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਨੂੰ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (NIRF) ਦੁਆਰਾ ਸਾਲ 2024 ਦੀ ਰੈਂਕਿੰਗ ‘ਚ ਓਪਨ ਯੂਨੀਵਰਸਿਟੀ ਸ਼੍ਰੇਣੀ ਦੇ ਤਹਿਤ ਸਾਰੇ ਭਾਰਤ ‘ਚ ਪਹਿਲਾ ਪਹਿਲਾ ਸਥਾਨ ਹਾਸਲ ਕੀਤਾ ਹੈ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ (IGNOU) ਦੇ ਬੁਲਾਰੇ ਨੇ ਦੱਸਿਆ ਕਿ ਐਨ.ਆਈ.ਆਰ.ਐਫ ਨੇ ਭਾਰਤ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੀਆਂ ਉੱਤਮਤਾਵਾਂ ਅਤੇ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ। ਜਿਸ ‘ਚ ਇਗਨੂੰ ਨੇ ਪਹਿਲਾ ਸਥਾਨ ਹਾਸਲ ਕੀਤਾ। ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ |

Scroll to Top