ਚੰਡੀਗੜ, 12 ਅਕਤੂਬਰ 2023: ਸਤੰਬਰ ‘ਚ ਪ੍ਰਚੂਨ ਮਹਿੰਗਾਈ (Retail inflation) ਦਰ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਅਗਸਤ ਮਹੀਨੇ ‘ਚ ਇਹ 6.83 ਫੀਸਦੀ ਤੋਂ ਘੱਟ ਕੇ 5.02 ਫੀਸਦੀ ‘ਤੇ ਆ ਗਿਆ ਹੈ। ਦੇਸ਼ ਦੀ ਪ੍ਰਚੂਨ ਮਹਿੰਗਾਈ ਸਤੰਬਰ ‘ਚ ਸਾਲਾਨਾ ਆਧਾਰ ‘ਤੇ ਘਟ ਕੇ 5.02 ਫੀਸਦੀ ‘ਤੇ ਆ ਗਈ, ਜੋ ਅਗਸਤ ‘ਚ 6.83 ਫੀਸਦੀ ਸੀ। ਸਤੰਬਰ ‘ਚ ਖੁਰਾਕੀ ਮਹਿੰਗਾਈ ਦਰ 6.56 ਫੀਸਦੀ ਰਹੀ, ਜੋ ਅਗਸਤ ‘ਚ 9.94 ਫੀਸਦੀ ਸੀ। ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀ ਗੱਲ ਕਰੀਏ ਤਾਂ ਸਤੰਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ ਕ੍ਰਮਵਾਰ 5.33 ਫੀਸਦੀ ਅਤੇ 4.65 ਫੀਸਦੀ ਰਹੀ।
ਸਤੰਬਰ ਮਹੀਨੇ ‘ਚ ਸਬਜ਼ੀਆਂ ਦੀ ਮਹਿੰਗਾਈ (Retail inflation) ਦਰ 3.39 ਫੀਸਦੀ ‘ਤੇ ਆ ਗਈ, ਜੋ ਅਗਸਤ ‘ਚ 26.14 ਫੀਸਦੀ ਸੀ। ਸਤੰਬਰ ਮਹੀਨੇ ਅਨਾਜ ਦੀ ਮਹਿੰਗਾਈ ਦਰ 10.95 ਫੀਸਦੀ ਰਹੀ। ਈਂਧਨ ਅਤੇ ਬਿਜਲੀ ਖੇਤਰ ਵਿੱਚ ਮਹਿੰਗਾਈ ਸਤੰਬਰ ਵਿੱਚ ਮਾਇਨਸ 0.11 ਫੀਸਦੀ ਘਟੀ ਹੈ।
ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸਤੰਬਰ ਤੋਂ ਮਹਿੰਗਾਈ ‘ਚ ਕਮੀ ਦੀ ਉਮੀਦ ਜਤਾਈ ਸੀ। ਰਿਜ਼ਰਵ ਬੈਂਕ ਦੁਆਰਾ ਸਰਵੇਖਣ ਕੀਤੇ ਗਏ ਅਰਥਸ਼ਾਸਤਰੀਆਂ ਸਮੇਤ ਪੇਸ਼ੇਵਰ ਭਵਿੱਖਬਾਣੀ ਕਰਨ ਵਾਲਿਆਂ ਨੇ ਅਨੁਮਾਨ ਲਗਾਇਆ ਹੈ ਕਿ ਖਪਤਕਾਰ ਕੀਮਤ ਸੂਚਕਾਂਕ ਅਧਾਰਤ ਮਹਿੰਗਾਈ ਸਤੰਬਰ ਤਿਮਾਹੀ ਵਿੱਚ 6.6 ਪ੍ਰਤੀਸ਼ਤ ਤੋਂ ਘਟ ਕੇ ਦਸੰਬਰ ਤਿਮਾਹੀ ਵਿੱਚ 5.5 ਪ੍ਰਤੀਸ਼ਤ ਰਹਿ ਜਾਵੇਗੀ। ਇਸ ਤੋਂ ਇਲਾਵਾ ਮਾਰਚ 2024 ਦੀ ਤਿਮਾਹੀ ‘ਚ ਇਹ ਘਟ ਕੇ 5.1 ‘ਤੇ ਆ ਜਾਵੇਗਾ। ਸਾਲ 2024-25 ਦੀ ਪਹਿਲੀ ਛਿਮਾਹੀ ਵਿੱਚ, ਪ੍ਰਚੂਨ ਮਹਿੰਗਾਈ ਦਰ 5.2-4.0 ਦੇ ਵਿਚਕਾਰ ਰਹਿ ਸਕਦੀ ਹੈ।