July 6, 2024 11:13 pm
Mohali

ਮੋਹਾਲੀ ਦੇ ਸੈਕਟਰ-83 ‘ਚ ਕਈ ਫੁੱਟ ਹੇਠਾਂ ਤੱਕ ਧਸਿਆ ਪਾਰਕਿੰਗ ਏਰੀਆ, ਕਈ ਵਾਹਨ ਡਿੱਗੇ

ਮੋਹਾਲੀ, 14 ਜੂਨ 2023: ਬੁੱਧਵਾਰ ਨੂੰ ਮੋਹਾਲੀ (Mohali) ਦੇ ਸੈਕਟਰ-83 ਇੰਡਸਟਰੀਅਲ ਏਰੀਆ ‘ਚ ਇੱਕ ਇਮਾਰਤ ਦੇ ਕੋਲ ਬਣੀ ਪਾਰਕਿੰਗ ਏਰੀਆ ਦਾ ਕੁਝ ਹਿੱਸਾ ਕਈ ਫੁੱਟ ਹੇਠਾਂ ਤੱਕ ਧਸ ਗਿਆ | ਜਿਸ ਕਾਰਨ ਕਈ ਵਾਹਨ ਵਿੱਚ ਡਿੱਗ ਗਏ, ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਡੀਐਮ ਸਰਵਜੀਤ ਕੌਰ, ਡੀਐਸਪੀ ਹਰਸਿਮਰਨਜੀਤ ਸਿੰਘ ਬੱਲ ਅਤੇ ਇਲਾਕਾ ਐਸਐਚਓ ਪੁਲਿਸ ਟੀਮ ਨਾਲ ਪੁੱਜੇ ਹਨ ।

Mohali

ਇਸ ਮੌਕੇ ਡੀਐਸਪੀ ਨੇ ਦੱਸਿਆ ਕਿ ਸੈਕਟਰ-83 ਦੇ ਸਨਅਤੀ ਖੇਤਰ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਬੇਸਮੈਂਟ ਦੀ ਖੁਦਾਈ ਦੌਰਾਨ ਨਾਲ ਲੱਗਦੀ ਇਮਾਰਤ ਦੇ ਪਾਰਕਿੰਗ ਏਰੀਆ ਧਸ ਗਿਆ। ਇਸ ਦੌਰਾਨ 10 ਦੇ ਕਰੀਬ ਮੋਟਰਸਾਈਕਲ ਅਤੇ ਕਾਰਾਂ ਹੇਠਾਂ ਡਿੱਗ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Sec-83