July 7, 2024 2:00 pm
Samana

ਸਮਾਣਾ ‘ਚ ਪੁਲਿਸ ਤੇ ਪੈਰਾਮਿਲਟਰੀ ਫੋਰਸ ਨੇ ਨਾਕਾਬੰਦੀ ਕਰਕੇ ਵਾਹਨਾ ਦੀ ਕੀਤੀ ਚੈਕਿੰਗ

ਸਮਾਣਾ, 11 ਮਾਰਚ 2023: ਪੰਜਾਬ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇਨਜਰ ਪੰਜਾਬ ਦੇ ਸ਼ਹਿਰਾ ਅੰਦਰ ਪੈਰਾ-ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ | ਮਾੜੇ ਅਨਸਰਾਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਹਨ | ਇਸ ਦੌਰਾਨ ਪੈਰਾਮਿਲਟਰੀ ਫੋਰਸ ਦੀ ਇਕ ਬਟਾਲੀਅਨ ਸਮਾਣਾ (Samana) ਵਿੱਚ ਹੀ ਤਾਇਨਾਤ ਕੀਤੀ ਹੈ |

Samana

ਸਮਾਣਾ ਦੇ ਸਿਟੀ ਥਾਣਾ ਏ.ਐਸ. ਆਈ ਪੂਰਨ ਸਿੰਘ ਅਤੇ ਹੌਲਦਾਰ ਧਰਮਿੰਦਰ ਸਿੰਘ ਤੇ ਪੈਰਾਮਿਲਟਰੀ ਫੋਰਸ ਵਲੋਂ ਨਾਕਾਬੰਦੀ ਕਰਕੇ ਵਾਹਨਾ ਦੀ ਤਲਾਸ਼ੀ ਲਈ ਜਾ ਰਹੀ ਹੈ, ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ | ਇਸ ਮੌਕੇ ਐਸ .ਆਈ ਪੂਰਨ ਸਿੰਘ ਨੇ ਕਿਹਾ ਕੀ ਜੇਕਰ ਤਲਾਸ਼ੀ ਦੌਰਾਨ ਕਿਸੇ ਕੋਲ ਵੀ ਗੈਰ-ਕਾਨੂੰਨੀ ਸਾਮਾਨ ਜਾਂ ਨਸ਼ਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ |