ਚੰਡੀਗੜ੍ਹ, 01 ਜੂਨ 2024: ਪੰਜਾਬ (Punjab) ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਸਵੇਰੇ 9 ਵਜੇ ਤੱਕ ਪੰਜਾਬ ਵਿੱਚ 9.64 ਫੀਸਦੀ ਵੋਟਿੰਗ ਹੋਈ। ਇਸ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸੀਲ ਕਰਕੇ ਗਿਣਤੀ ਕੇਂਦਰਾਂ ਵਿੱਚ ਲਿਜਾਇਆ ਜਾਵੇਗਾ ਅਤੇ 4 ਜੂਨ ਨਤੀਜੇ ਐਲਾਨੇ ਜਾਣਗੇ । ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ। ਇੱਥੇ 1.12 ਕਰੋੜ ਪੁਰਸ਼ ਅਤੇ 1.1 ਕਰੋੜ ਬੀਬੀ ਵੋਟਰ ਹਨ।
ਪੰਜਾਬ ‘ਚ ਸਵੇਰੇ 9 ਵਜੇ ਤੱਕ ਲੋਕ ਸਭਾ ਸੀਟ ਵਾਰ ਕਿੰਨੀ ਵੋਟਿੰਗ ਹੋਈ:-
ਅੰਮ੍ਰਿਤਸਰ: 7.22 ਫੀਸਦੀ
ਅਨੰਦਪੁਰ ਸਾਹਿਬ: 9.53 ਫੀਸਦੀ
ਬਠਿੰਡਾ: 9.74 ਫੀਸਦੀ
ਫਰੀਦਕੋਟ: 9.83 ਫੀਸਦੀ
ਫਤਿਹਗੜ੍ਹ ਸਾਹਿਬ: 8.27 ਫੀਸਦੀ
ਫ਼ਿਰੋਜ਼ਪੁਰ: 11.61 ਫੀਸਦੀ
ਗੁਰਦਾਸਪੁਰ: 8.81 ਫੀਸਦੀ
ਹੁਸ਼ਿਆਰਪੁਰ: 9.66 ਫੀਸਦੀ
ਜਲੰਧਰ: 9.34 ਫੀਸਦੀ
ਖਡੂਰ ਸਾਹਿਬ: 9.71 ਫੀਸਦੀ
ਲੁਧਿਆਣਾ: 9.08 ਫੀਸਦੀ
ਪਟਿਆਲਾ: 10.98 ਫੀਸਦੀ
ਸੰਗਰੂਰ: 11.36 ਫੀਸਦੀ