Punjab

ਪੰਜਾਬ ‘ਚ ਹੁਣ ਲੋਕ ਘਰ ਬੈਠੇ ਆਨਲਾਈਨ ਤਸਦੀਕ ਕਰਵਾ ਸਕਣਗੇ ਜਾਤੀ, ਰਿਹਾਇਸ਼, ਬੁਢਾਪਾ ਪੈਨਸ਼ਨ ਸਕੀਮ ਤੇ ਆਮਦਨ ਸਰਟੀਫ਼ਿਕੇਟ

ਚੰਡੀਗੜ੍ਹ, 08 ਜੁਲਾਈ 2024: ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ (DGR) ਨੇ ਈ-ਗਵਰਨੈਂਸ ਪ੍ਰਣਾਲੀ ‘ਚ ਪਟਵਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ | ਇਸ ਨਾਲ ਹੁਣ ਪੰਜਾਬ ਦੇ ਲੋਕ ਘਰ ਬੈਠੇ ਹੀ ਦਸਤਾਵੇਜ਼ ਵੈਰੀਫਿਕੇਸ਼ਨ ਸੰਬੰਧੀ ਜ਼ਿਆਦਾਤਰ ਸੇਵਾਵਾਂ ਦਾ ਲਾਭ ਲੈ ਸਕਣਗੇ |

ਇਸ ‘ਚ ਜਾਤੀ ਸਰਟੀਫ਼ਿਕੇਟ, ਰਿਹਾਇਸ਼, ਬੁਢਾਪਾ ਪੈਨਸ਼ਨ ਸਕੀਮ ਤੇ ਆਮਦਨ ਸਰਟੀਫ਼ਿਕੇਟ ਸਮੇਤ ਹੋਰ ਕਈ ਸਰਟੀਫ਼ਿਕੇਟਾਂ ਲਈ ਤਸਦੀਕ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇਗਾ। ਇਸਦੇ ਨਾਲ ਹੀ ਪੰਜਾਬ (Punjab) ਦੇ ਸਾਰੇ ਪਟਵਾਰੀਆਂ ਦੀ ਲੌਗਇਨ ਆਈ.ਡੀ ਬਣਾਈਆਂ ਹਨ | ਪਟਵਾਰੀਆਂ ਹੁਣ ਆਨਲਾਈਨ ਹੀ ਬਿਨੈਕਾਰਾਂ ਨੂੰ ਆਪਣੀ ਵੈਰੀਫਿਕੇਸ਼ਨ ਰਿਪੋਰਟਾਂ ‘ਤੇ ਮੋਹਰ ਤੇ ਦਸਤਖ਼ਤ ਕਰਵਾ ਸਕਣਗੇ | ਇੱਕ ਵਾਰ ਬਿਨੈ-ਪੱਤਰ ਜਮ੍ਹਾਂ ਕਰਵਾਉਣ ‘ਤੇ ਉਸ ਅਰਜ਼ੀ ਨੂੰ ਸਬੰਧਿਤ ਦਫ਼ਤਰ ਵੱਲੋਂ ਸਬੰਧਿਤ ਪਟਵਾਰੀ ਨੂੰ ਆਨਲਾਈਨ ਭੇਜਿਆ ਜਾਵੇਗਾ ਅਤੇ ਲਾਭਪਾਤਰੀਆਂ ਨੂੰ ਦਫਤਰ ਨਹੀਂ ਜਾਣਾ ਪਵੇਗਾ |

Scroll to Top