Punjab

ਪੰਜਾਬ ‘ਚ PM ਮੋਦੀ ਦੀ ਸੁਰੱਖਿਆ ‘ਚ ਢਿੱਲ ਮਾਮਲੇ ਨੂੰ ਲੈ ਕੇ ਜ਼ਿੰਮੇਵਾਰ ਅਫ਼ਸਰਾਂ ਖਿਲਾਫ਼ ਜਾਂਚ ਸ਼ੁਰੂ

ਚੰਡੀਗੜ੍ਹ, 21 ਫਰਵਰੀ 2024: ਪੰਜਾਬ (Punjab) ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਢਿੱਲ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਨੇ ਮਾਮਲੇ ‘ਚ ਤਿੰਨ ਸੀਨੀਅਰ ਪੁਲਿਸ ਅਫ਼ਸਰਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਤਿੰਨ ਅਫ਼ਸਰਾਂ ‘ਚ ਸਾਬਕਾ ਡੀ. ਜੀ. ਪੀ. ਐੱਸ. ਚਟੋਪਾਧਿਆਏ, ਫਰੀਦਕੋਟ ਦੇ ਉਸ ਸਮੇਂ ਦੇ ਡੀ.ਆਈ.ਜੀ. ਇੰਦਰਬੀਰ ਸਿੰਘ ਅਤੇ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਹਰਮਬੀਰ ਸਿੰਘ ਸ਼ਾਮਲ ਹਨ।

ਜਿਕਰਯੋਗ ਹੈ ਕਿ 5 ਜਨਵਰੀ, 2022 ਨੂੰ ਬਠਿੰਡਾ ਹਵਾਈ ਅੱਡੇ ਤੋਂ ਫਿਰੋਜ਼ਪੁਰ (Punjab) ਤੱਕ ਸੜਕ ਮਾਰਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਇਕ ਫਲਾਈਓਵਰ ‘ਤੇ ਅੱਧੇ ਘੰਟੇ ਤੱਕ ਫਸ ਗਿਆ ਸੀ। ਜਿਸ ਕਾਰਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਨ ਵਾਲੇ ਦਸਤੇ ਨੂੰ ਕਾਫ਼ਲਾ ਰੋਕਣਾ ਪਿਆ ਸੀ ਅਤੇ ਵਾਪਸ ਹਵਾਈ ਅੱਡੇ ਵੱਲ ਜਾਣਾ ਪਿਆ ਸੀ।

Scroll to Top