ਚੰਡੀਗੜ੍ਹ, 21 ਅਪ੍ਰੈਲ 2024: ਇੱਕ ਪਾਸੇ ਅਮਰੀਕਾ ਨੇ ਇਜ਼ਰਾਈਲ ਵੱਲ ਮਦਦ ਦਾ ਹੱਥ ਵਧਾਇਆ ਅਤੇ ਦੂਜੇ ਪਾਸੇ ਕਾਰਵਾਈ ਕਰਨ ਦੀ ਤਿਆਰੀ ‘ਚ ਹੈ । ਅਮਰੀਕੀ ਕਾਂਗਰਸ ਨੇ ਇਜ਼ਰਾਈਲ ਲਈ 13 ਬਿਲੀਅਨ ਡਾਲਰ ਦੀ ਨਵੀਂ ਫੌਜੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਇਜ਼ਰਾਇਲੀ ਫੌਜੀ ਬਟਾਲੀਅਨ (Israeli military battalion) ‘ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਪਾਬੰਦੀਆਂ ਫਲਸਤੀਨੀ ਲੋਕਾਂ ਵਿਰੁੱਧ ਬਟਾਲੀਅਨ ਦੁਆਰਾ ਕੀਤੇ ਗਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਲਗਾਈਆਂ ਜਾ ਸਕਦੀਆਂ ਹਨ। ਹਾਲਾਂਕਿ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ।
ਇਜ਼ਰਾਇਲੀ ਫੌਜ ‘ਤੇ ਫਿਲੀਸਤੀਨ ਦੇ ਪੱਛਮੀ ਕੰਢੇ ‘ਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਅਜਿਹੇ ‘ਚ ਅਮਰੀਕਾ ਹੁਣ ਉੱਥੇ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਨੇਜ਼ਾ ਯੇਹੂਦਾ ਬਟਾਲੀਅਨ (Israeli military battalion) ‘ਤੇ ਪਾਬੰਦੀ ਦਾ ਐਲਾਨ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਇਜ਼ਰਾਈਲੀ ਫੌਜੀ ਦਲ ਦੇ ਖਿਲਾਫ ਅਮਰੀਕਾ ਪ੍ਰਸ਼ਾਸਨ ਦੀ ਪਹਿਲੀ ਕਾਰਵਾਈ ਹੋਵੇਗੀ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਮਰੀਕਾ ਦੇ ਇਸ ਸੰਭਾਵਿਤ ਕਦਮ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। “ਇਸਰਾਈਲੀ ਰੱਖਿਆ ਬਲਾਂ ‘ਤੇ ਪਾਬੰਦੀਆਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ,” ਉਨ੍ਹਾਂ ਨੇ ਕਿਹਾ ਕਿ ਸਾਡੇ ਜਵਾਨ ਅੱਤਵਾਦੀਆਂ ਨਾਲ ਲੜ ਰਹੇ ਹਨ।