July 4, 2024 7:30 pm
ਹਰਿਆਣਾ

ਮਹਿਲਾਵਾਂ ਨੂੰ ਆਤਮਨਿਰਭਰ ਅਤੇ ਆਰਥਕ ਰੂਪ ਤੋਂ ਮਜ਼ਬੂਤ ਬਣਾਉਣ ਲਈ ਹਰਿਆਣਾ ਸਰਕਾਰ ਨੇ ਲਾਗੂ ਕੀਤੀ ਵਿਧਵਾਵਾਂ ਦੇ ਲਈ ਸਬਸਿਡੀ ਯੋਜਨਾ

ਚੰਡੀਗੜ੍ਹ, 17 ਨਵੰਬਰ 2023: ਹਰਿਆਣਾ ਸਰਕਾਰ ਮਹਿਲਾਵਾਂ ਦੇ ਸਮੂਚੇ ਵਿਕਾਸ ਲਈ ਪ੍ਰਤੀਬੱਧ ਹੈ। ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿਚ ਵਿਸ਼ੇਸ਼ ਰੂਪ ਨਾਲ ਵਿਧਵਾਵਾਂ (widows) , ਤਲਾਕਸ਼ੁਦਾ ਅਤੇ ਕਾਨੂੰਨੀ ਰੂਪ ਤੋਂ ਵੱਖ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਉਨ੍ਹਾਂ ਦੀ ਆਰਥਕ ਅਤੇ ਸਮਾਜਿਕ ਸਥਿਤੀ ਵਿਚ ਸੁਧਾਰ ਕਰਨ ਲਈ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਸਾਲ 2021-22 ਵਿਚ ਵਿਧਵਾਵਾਂ ਦੇ ਲਈ ਸਬਸਿਡੀ ਯੋਜਨਾ ਲਾਗੂ ਕੀਤੀ ਗਈ ਹੈ।

ਹਰਿਆਣਾ ਮਹਿਲਾ ਵਿਕਾਸ ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੋਜਨਾ ਦੇ ਤਹਿਤ ਸਿਰਫ ਹਰਿਆਣਾ ਅਧਿਵਾਸੀ ਵਿਧਵਾਵਾਂ (widows), ਤਲਾਕਸ਼ੁਦਾ ਅਤੇ ਕਾਨੂੰਨੀ ਰੂਪ ਤੋਂ ਵੱਖ ਮਹਿਲਾਵਾਂ, ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਵੱਧ ਨਹੀਂ ਹੈ, ਇਸ ਯੋਜਨਾ ਤਹਿਤ ਨਿਜੀ ਕਾਰੋਬਾਰ ਜਿਵੇਂ ਕਿ ਸਿਲਾਈ-ਕਢਾਈ, ਕਰਿਆਨਾ, ਮਨਿਆਰੀ, ਰੇਡੀਮੇਡ ਗਾਰਮੇਂਟਸ, ਕਪੜੇ ਦੀ ਦੁਕਾਨ, ਸਟੇਸ਼ਨਰੀ, ਬੂਟਿਕ, ਆਟੋ, ਈ-ਰਿਕਸ਼ਾ, ਮਸਾਲਾ/ ਆਚਾਰ ਇਕਾਈਆਂ , ਖਾਦ ਪ੍ਰੋਸੈਸਿੰਗ, ਕੈਰੀ ਬੈਗ ਦਾ ਨਿਰਮਾਣ, ਬੇਕਰੀ ਤੇ ਜਨਰਲ ਸਟਾਰ ਆਦਿ ਦੇ ਲਈ ਤਿੰਨ ਲੱਖ ਰੁਪਏ ਤਕ ਦਾ ਕਰਜਾ ਬੈਂਕਾਂ ਰਾਹੀਂ ਪ੍ਰਾਪਤ ਕਰਨ ਦੇ ਲਈ ਯੋਗ ਹਨ।

ਕਰਜਾ ਲੈਣ ਦੇ ਲਈ ਲਾਭਕਾਰ ਦੀ ਉਮਰ 18 ਤੋਂ 60 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਕਰਜਾ ਪ੍ਰਾਪਤ ਕਰਨ ਲਈ ਬਿਨੈ ਫਾਰਮ ਨਾਲ ਰਾਸ਼ਨ ਕਾਰਡ, ਪਰਿਵਾਰ ਪਹਿਚਾਣ ਪੱਤਰ, ਆਧਾਰ ਕਾਰਡ, ਰਿਹਾਇਸ਼ੀ ਪ੍ਰਮਾਣ ਪੱਤਰ, ਪ੍ਰੋਜੈਕਟ ਰਿਪੋਰਟ, ਟ੍ਰੇਨਿੰਗ/ ਤਜਰਬਾ, ਪ੍ਰਮਾਣ ਪੱਤਰ, ਪਤੀ ਦਾ ਮੌਤ ਪ੍ਰਮਾਣ ਪੱਤਰ ਅਤੇ ਦੋ ਪਾਸਪੋਰਟ ਸਾਇਜ ਦੀ ਫੋਟੋ ਦੀ ਕਾਪੀਆਂ ਅਟੈਚ ਕਰਨਾ ਜਰੂਰੀ ਹੈ। ਲਾਭਕਾਰ ਵੱਲੋਂ ਸਮੇਂ ‘ਤੇ ਮੁੜ ਭੁਗਤਾਨ ਦੇ ਮਾਮਲੇ ਵਿਚ ਹਰਿਆਣਾ ਮਹਿਲਾ ਵਿਕਾਸ ਨਿਗਮ ਵੱਲੋਂ ਬੈਂਕਾਂ ਦੀ ਪ੍ਰਚਲਿਤ ਵਿਆਜ ਦਰ ‘ਤੇ ਤਿੰਨ ਸਾਲਾਂ ਲਹੀ ਸੌ-ਫੀਸਦੀ ਵਿਆਜ ਸਬਸਿਡੀ ਅਤੇ ਵੱਧ ਤੋਂ ਵੱਧ 50000 ਰੁਪਏ ਜੋ ਵੀ ਪਹਿਲਾਂ ਹੋਵੇ, ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਕੁੱਲ ਕਰਜਾ ਦਾ 10 ਫੀਸਦੀ ਹਿੱਸਾ ਲਾਭਕਾਰ ਖੁਦ ਭੁਗਤਾਨ ਕਰੇਗਾ ਅਤੇ ਬਾਕੀ ਕਰਜਾ ਵਪਾਰਕ/ਨੈਸ਼ਨਲਲਾਇਜਡ/ਸਹਿਕਾਰੀ ਬੈਂਕਾਂ ਵੱਲੋਂ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਾਲ 2021-22 ਤੋਂ ਹੁਣ ਤਕ 334 ਵਿਧਵਾ ਮਹਿਲਾਵਾਂ ਨੂੰ 804.65 ਲੱਖ ਰੁਪਏ ਦਾ ਕਰਜਾ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦਸਿਆ ਕਿ ਵਧੇਰੇ ਜਾਣਕਾਰੀ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਵੈਬਸਾਇਟ http://www.hwdcl.org ‘ਤੇ ਦੇਖ ਸਕਦੇ ਹਨ।