Gurdaspur

ਨਿਊਜ਼ੀਲੈਂਡ ‘ਚ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਕਤਲ

ਚੰਡੀਗੜ੍ਹ, 19 ਦਸੰਬਰ 2023: ਨਿਊਜ਼ੀਲੈਂਡ ਦੇ ਆਕਲੈਂਡ ‘ਚ ਗੁਰਦਾਸਪੁਰ (Gurdaspur) ਜ਼ਿਲ੍ਹੇ ਨਾਲ ਸਬੰਧਤ 25 ਸਾਲਾ ਨੌਜਵਾਨ ਦਾ ਸ਼ੱਕੀ ਹਲਾਤਾਂ ‘ਚ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਨੌਜਵਾਨ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ, ਜੋ ਕਿ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਅਤੇ ਉਸਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸਦੇ ਪਰਿਵਾਰ ਸਮੇਤ ਪਿੰਡ ਕੋਟਲੀ ਸ਼ਾਹਪੁਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਚਾਚੇ ਦੇ ਨੌਜਵਾਨ ਅਤੇ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਮਨਦੀਪ ਸਿੰਘ 12ਵੀਂ ਜਮਾਤ ਪਾਸ ਕਰਕੇ ਸਾਲ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਇੱਕ ਕੰਪਨੀ ਵਿੱਚ ਬਤੌਰ ਸਕਿਓਰਿਟੀ ਕੰਮ ਕਰਦਾ ਸੀ।

ਬੀਤੇ ਦਿਨ ਹੀ ਉਸ ਦੇ ਇਕ ਦੋਸਤ ਨੂੰ ਫ਼ੋਨ ‘ਤੇ ਸੂਚਨਾ ਮਿਲੀ ਸੀ ਕਿ ਰਮਨਦੀਪ ਸਿੰਘ ਦੀ ਸ਼ੱਕੀ ਹਲਾਤ ‘ਚ ਮੌਤ ਹੋ ਗਈ ਹੈ ਅਤੇ ਪਤਾ ਲੱਗਾ ਹੈ ਕਿ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਦਾ ਪਿਤਾ ਧੰਨਾ ਸਿੰਘ ਸਾਬਕਾ ਫੌਜੀ ਹਨ । ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ (Gurdaspur)  ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।

Scroll to Top