July 7, 2024 4:32 pm
Moga

ਮੋਗਾ ‘ਚ ਇੱਕ ਜੋੜੇ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜ਼ਾਮ, ਮਾਮੇ ਦੇ ਪੁੱਤ ਦੀ ਗਈ ਜਾਨ

ਮੋਗਾ 01 ਮਈ 2024: ਮੋਗਾ (Moga) ਜ਼ਿਲ੍ਹੇ ਦੇ ਪਿੰਡ ਮੱਲਕੇ ‘ਚ ਇੱਕ ਜੋੜੇ ਨੇ ਆਪਣੇ ਮਾਮੇ ਦੇ ਪੁੱਤ ਦਾ ਕਤਲ ਕਰ ਦਿੱਤਾ ਹੈ | ਉਕਤ ਰਿਸ਼ਤੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਤਿੰਨ-ਚਾਰ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਸਮਝੌਤਾ ਹੋਇਆ ਸੀ, ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਨੌਜਵਾਨ ਅਜੇ ਤੱਕ ਵਿਦੇਸ਼ ਵਿਚ ਹੀ ਰਹਿ ਕੇ ਪੰਜਾਬ ਆਇਆ ਸੀ ਇਸ ਕਤਲ ਨੂੰ ਅੰਜ਼ਾਮ ਦੇਣ ਲਈ ਉਸ ਨੇ ਖੁਦ ਹੀ ਮ੍ਰਿਤਕ ਨੌਜਵਾਨ ਨੂੰ ਫੋਨ ਕੀਤਾ ਸੀ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਬੀ ਸਿੰਘ ਨੇ ਦੱਸਿਆ ਕਿ ਮੈਂ ਦਾਣਾ ਮੰਡੀ ‘ਚ ਕੰਮ ਕਰਦਾ ਸੀ ਅਤੇ ਮੇਰੇ ਘਰ ‘ਚ ਇਕੱਲੀ ਹੀ ਲੜਕੀ ਸੀ ਅਤੇ ਮੈਂ ਮੁਲਜ਼ਮ ਦੇ ਚਾਚੇ ਦੇ ਕਿਰਾਏ ਦੇ ਮਕਾਨ ‘ਚ ਰਹਿੰਦਾ ਹਾਂ, ਮੇਰੀ ਲੜਕੀ ਨੇ ਦੱਸਿਆ ਕਿ ਜਦੋਂ ਉਕਤ ਮੁਲਜ਼ਮ ਆਏ ਮੈਨੂੰ ਦੇਖਿਆ ਤਾਂ ਉਸ ਨੂੰ ਬਾਹਰ ਜਾਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ |

ਥਾਣਾ ਸਮਾਲਸਰ (Moga) ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ‘ਚ ਜੁੱਟ ਗਈ ਅਤੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਅਸੀਂ ਮੌਕੇ ‘ਤੇ ਪਹੁੰਚ ਗਏ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਲਿਆ ਹੈ ਨੂੰ ਹਿਰਾਸਤ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਪੁਲਿਸ ਮੁਲਜ਼ਮ ਘਰਵਾਲੇ ਅਤੇ ਘਰਵਾਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |