July 7, 2024 5:18 pm
Ludhiana

ਲੁਧਿਆਣਾ ‘ਚ ਪੁਲਿਸ ਵਲੋਂ ਦੇਹ ਵਪਾਰ ਧੰਦੇ ਦਾ ਪਰਦਾਫਾਸ਼, 13 ਲੜਕੀਆਂ ਤੇ 4 ਏਜੰਟ ਗ੍ਰਿਫਤਾਰ

ਲੁਧਿਆਣਾ, 04 ਫਰਵਰੀ 2023: ਪੰਜਾਬ ਦੇ ਲੁਧਿਆਣਾ (Ludhiana) ਵਿੱਚ ਪੁਲਿਸ ਨੇ ਇੱਕ ਦੇਹ ਵਪਾਰ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 13 ਲੜਕੀਆਂ ਅਤੇ 4 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਟੀਮ ਵਲੋਂ ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬੱਸ ਟਰਮੀਨਲ ਦੇ ਤਿੰਨ ਹੋਟਲਾਂ ਵਿੱਚ ਛਾਪੇਮਾਰੀ ਕੀਤੀ ਗਈ। ਇਨ੍ਹਾਂ ਵਿੱਚ ਹੋਟਲ ਪਾਰਕ ਬਲੂ, ਹੋਟਲ ਰੀਗਲ ਕਲਾਸਿਕ ਅਤੇ ਹੋਟਲ ਪਾਮ ਸ਼ਾਮਲ ਹਨ।

ਲੁਧਿਆਣਾ (Ludhiana) ਪੁਲਿਸ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਇਨ੍ਹਾਂ ਹੋਟਲਾਂ ’ਤੇ ਛਾਪੇਮਾਰੀ ਕੀਤੀ। ਕਈ ਨੌਜਵਾਨ ਤਾਂ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਭੱਜ ਗਏ। ਇਸ ਸਬੰਧੀ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਹੀ ਪੁਲਿਸ ਨੇ ਇਹ ਕਾਰਵਾਈ ਕੀਤੀ। ਇਸ ਦੌਰਾਨ ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਵੀ ਮੌਜੂਦ ਸਨ। ਗ੍ਰਿਫਤਾਰ ਕੀਤੀਆਂ ਗਈਆਂ ਸਾਰੀਆਂ ਲੜਕੀਆਂ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ, ਇਨ੍ਹਾ ਵਿੱਚ ਕੁਝ ਵਿਆਹੀ ਹੋਈਆਂ ਅਤੇ ਕੁਝ ਅਣ-ਵਿਆਹੀਆਂ ਹਨ |

ਇਸ ਦੇ ਨਾਲ ਹੀ ਕਈ ਬਾਹਰੀ ਵਿਅਕਤੀ ਵੀ ਬਿਨਾਂ ਸ਼ਨਾਖਤੀ ਕਾਰਡ ਦਿੱਤੇ ਇਨ੍ਹਾਂ ਹੋਟਲਾਂ ਵਿੱਚ ਠਹਿਰਦੇ ਹਨ, ਇਸ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਇਨ੍ਹਾਂ ਹੋਟਲਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਬੇਹੱਦ ਪ੍ਰੇਸ਼ਾਨ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹੋਟਲਾਂ ਵਿੱਚ ਸ਼ਰੇਆਮ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਇਨ੍ਹਾਂ ਦਾ ਬੱਚਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਨੂੰਹਾਂ ਤਾਂ ਇਨ੍ਹਾਂ ਹੋਟਲਾਂ ਦੀਆਂ ਗਲੀਆਂ ਵਿੱਚੋਂ ਵੀ ਨਹੀਂ ਲੰਘ ਸਕਦੀਆਂ। ਇਹ ਗਲੀਆਂ ਇੰਨੀਆਂ ਬਦਨਾਮ ਹੋ ਗਈਆਂ ਹਨ ਕਿ ਜੇਕਰ ਕੋਈ ਸਹੀ ਚਰਿੱਤਰ ਵਾਲਾ ਵਿਅਕਤੀ ਵੀ ਇੱਥੋਂ ਲੰਘਦਾ ਹੈ ਤਾਂ ਲੋਕ ਉਸ ਨੂੰ ਗਲਤ ਨਜ਼ਰ ਨਾਲ ਦੇਖਿਆ ਜਾਂਦਾ ਹੈ।