ਚੰਡੀਗੜ੍ਹ, 29 ਅਗਸਤ 2024: ਲੁਧਿਆਣਾ (Ludhiana) ‘ਚ ਬੱਚਿਆਂ ਸਕੂਲ ਛੱਡਣ ਜਾ ਰਹੀ ਇੱਕ ਬੱਸ ਕੱਚੀ ਸੜਕ ‘ਤੇ ਪਲਟ ਗਈ | ਹਾਦਸੇ ਦੌਰਾਨ ਬੱਸ ‘ਚ ਕਰੀਬ 25 ਬੱਚੇ ਸਵਾਰ ਸਨ। ਲੁਧਿਆਣਾ ‘ਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ | ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ‘ਚ ਕੋਈ ਬੱਚਾ ਜ਼ਖਮੀ ਨਹੀਂ ਹੋਇਆ | ਮਾਪਿਆਂ ਨੇ ਬੱਸ ਡਰਾਈਵਰ ’ਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ।
ਜਨਾਕਾਰੀਮ ਮੁਤਾਬਕ ਸਵੇਰ ਕਰੀਬ 8 ਵਜੇ ਲੁਧਿਆਣਾ (Ludhiana) ਦੇ ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿੱਲ ਦੇ ਪਿੱਛੇ ਗ੍ਰੀਨਲੈਂਡ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਮੀਂਹ ਦਾ ਪਾਣੀ ਭਰਨ ਕਾਰਨ ਟਰੈਫਿਕ ਜਾਮ ਸੀ ਤਾਂ ਬੱਸ ਚਾਲਕ ਨੇ ਬੱਸ ਨੂੰ ਕੱਚੀ ਸੜਕ ’ਤੇ ਉਤਾਰ ਦਿੱਤਾ | ਜਿਵੇਂ ਉਸਨੇ ਕੱਚੀ ਸੜਕ ‘ਤੇ ਮੋੜਿਆ ਤਾਂ ਬੱਸ ਪਹਿਲਾਂ ਚਿੱਕੜ ‘ਚ ਫਸ ਗਈ ਅਤੇ ਫਿਰ ਪਲਟ ਗਈ। ਸੂਚਨਾ ਮਿਲਣ ‘ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ।