ਚੰਡੀਗੜ੍ਹ 01 ਜੂਨ 2022: ਪੰਜਾਬ ਵਿੱਚ ਦਿਨੋਂ ਦਿਨ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਇਸਦੇ ਚੱਲਦੇ ਅੱਜ ਲੁਧਿਆਣਾ ਜਲੰਧਰ ਮੁੱਖ ਮਾਰਗ ਉਤੇ ਲਾਢੂਵਾਲਾ ਟੋਲ ਪਲਾਜ਼ਾ ਨੇ ਨੇੜੇ ਲੁਟੇਰਿਆਂ ਵਲੋਂ ਬੱਸ ਦੇ ਕੰਡਕਟਰ ਕੋਲੋਂ ਨਕਦੀ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਦੌਰਾਨ ਲੁਟੇਰਿਆਂ ਨੇ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਤਿੰਨ ਹਥਿਆਰਬੰਦ ਲੁਟੇਰੇ ਪੀਆਰਟੀਸੀ ਦੇ ਬੱਸ ਕੰਡਕਟਰ ਤੋਂ 20 ਹਜ਼ਾਰ ਰੁਪਏ ਲੁੱਟ ਲਏ ਹਨ | ਇਸ ਘਟਨਾ ਵਾਪਰਨ ਦੇ ਬਾਅਦ ਲੋਕਾਂ ਨੇ ਗੁੱਸੇ ਵਿੱਚ ਮੁੱਖ ਸੜਕ ਉਤੇ ਆਵਾਜਾਈ ਠੱਪ ਕਰ ਦਿੱਤੀ ਹੈ ।
ਅਕਤੂਬਰ 14, 2025 11:10 ਬਾਃ ਦੁਃ